ਠਾਣੇ, 2 ਅਕਤੂਬਰ
ਮਹਾਰਾਸ਼ਟਰ ਦੇ ਨਵੀਂ ਮੁੰਬਈ ਵਿੱਚ ਰਿਹਾਇਸ਼ੀ ਇਮਾਰਤ ਦਾ ਹਿੱਸਾ ਢਹਿਣ ਕਾਰਨ 31 ਸਾਲਾ ਵਿਅਕਤੀ ਦੀ ਮੌਤ ਹੋ ਗਈ। ਫਾਇਰ ਬ੍ਰਿਗੇਡ ਦੇ ਅਧਿਕਾਰੀ ਨੇ ਦੱਸਿਆ ਕਿ ਘਟਨਾ ਸ਼ਨਿਚਰਵਾਰ ਅੱਧੀ ਰਾਤ ਨੂੰ ਕੋਪਰਖੈਰਾਣੇ ਇਲਾਕੇ ਦੇ ਬੋਨਕੋਡੇ ਇਲਾਕੇ ਦੀ ਹੈ। ਤਿੰਨ ਮੰਜ਼ਿਲਾ ਇਮਾਰਤ ਵਿੱਚ ਕੁੱਲ 20 ਫਲੈਟ ਹਨ। ‘ਵੈਸ਼ਨਵੀ ਅਪਾਰਟਮੈਂਟ’ ਨਾਂ ਦੀ 25 ਸਾਲ ਪੁਰਾਣੀ ਇਮਾਰਤ ਦਾ ਹਿੱਸਾ ਢਹਿ ਗਿਆ। ਐਤਵਾਰ ਸਵੇਰੇ ਮਲਬਾ ਹਟਾਉਣ ਦੌਰਾਨ ਪ੍ਰਿਆਵਰਤ ਸਰਵੇਸ਼ਵਰ ਦੱਤ ਨਾਮਕ ਵਿਅਕਤੀ ਦੀ ਲਾਸ਼ ਮਿਲੀ। ਇਹ ਪਤਾ ਨਹੀਂ ਲੱਗਿਆ ਕਿ ਇਮਾਰਤ ਵਿੱਚ ਕਿੰਨੇ ਲੋਕ ਰਹਿ ਰਹੇ ਸਨ ਅਤੇ ਕੀ ਕੋਈ ਹੋਰ ਹਾਲੇ ਮਲਬੇ ਹੇਠ ਦੱਬਿਆ ਹੋਇਆ ਹੈ।