ਨਵੀਂ ਦਿੱਲੀ, 23 ਜੂਨ
ਅਸਾਮ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚੋਂ ਹੁਣ ਤੱਕ ਲਗਪਗ 17,500 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਇਹ ਜਾਣਕਾਰੀ ਅੱਜ ਐੱਨਡੀਆਰਐੱਫ ਵੱਲੋਂ ਦਿੱਤੀ ਗਈ। ਐੱਨਡੀਆਰਐੱਫ ਦੇ ਤਰਜਮਾਨ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ 900 ਜਣਿਆਂ ਨੂੰ ਵੀਰਵਾਰ ਨੂੰ ਬਚਾਇਆ ਗਿਆ। ਅਧਿਕਾਰੀ ਮੁਤਾਬਕ ਐੱਨਡੀਆਰਐੱਫ ਦੀਆਂ 26 ਟੀਮਾਂ ਵੱਲੋਂ ਹੜ੍ਹ ਪ੍ਰਭਾਵਿਤ 14 ਜ਼ਿਲਿਆਂ ਵਿੱਚ ਰਾਹਤ ਕਾਰਜ ਚਲਾਏ ਜਾ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਵਿੱਚ 54.5 ਲੱਖ ਪ੍ਰਭਾਵਿਤ ਹੋਏ ਹਨ। -ਪੀਟੀਆਈ