ਨਵੀਂ ਦਿੱਲੀ, 15 ਫਰਵਰੀ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਗਣਤੰਤਰ ਦਿਵਸ ਪਰੇਡ ਦੇ ਬਿਹਤਰੀਨ ਮਾਰਚਿੰਗ ਦਸਤਿਆਂ ਨੂੰ ਟਰਾਫੀਆਂ ਸੌਂਪੀਆਂ। ਇਸ ਵਰ੍ਹੇ ਦੀ ਟਰਾਫ਼ੀ ਜਾਟ ਰੈਜੀਮੈਂਟਲ ਸੈਂਟਰ ਅਤੇ ਦਿੱਲੀ ਪੁਲੀਸ ਨੂੰ ਭੇਟ ਕੀਤੀ ਗਈ ਹੈ। ਤਿੰਨੇ ਸੈਨਾਵਾਂ ਵਿਚੋਂ ‘ਦਿ ਜਾਟ ਰੈਜੀਮੈਂਟਲ ਸੈਂਟਰ ’ ਨੇ ਬਿਹਤਰੀਨ ਮਾਰਚਿੰਗ ਦਸਤੇ ਦੀ ਟਰਾਫ਼ੀ ਹਾਸਲ ਕੀਤੀ ਜਦੋਂ ਕਿ ਦਿੱਲੀ ਪੁਲੀਸ ਨੇ ਕੇਂਦਰੀ ਹਥਿਆਰਬੰਦ ਪੁਲੀਸ ਫੋਰਸ ਅਤੇ ਹੋਰਨਾਂ ਸਹਾਇਕ ਬਲਾਂ ਦੇ ਵਰਗ ਵਿੱਚੋਂ ਇਹ ਟਰਾਫ਼ੀ ਹਾਸਲ ਕੀਤੀ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਰੱਖਿਆ ਮੰਤਰੀ ਨੇ ਜਾਟ ਰੈਜੀਮੈਂਟਲ ਸੈਂਟਰ ਦੀ ਹਿੰਮਤ ਅਤੇ ਬਹਾਦਰੀ ਤੇ ਅਸਰਦਾਰ ਢੰਗ ਨਾਲ ਵਧੀਕ ਜ਼ਿੰਮੇਵਾਰੀ ਨਿਭਾਉਣ ਲਈ ਦਿੱਲੀ ਪੁਲੀਸ ਦੀ ਸ਼ਲਾਘਾ ਕੀਤੀ।-ਏਜੰਸੀ