ਨਵੀਂ ਦਿੱਲੀ, 15 ਜਨਵਰੀ
ਗਣਤੰਤਰ ਦਿਵਸ ਸਮਾਰੋਹ ਹੁਣ ਹਰ ਸਾਲ 24 ਜਨਵਰੀ ਦੀ ਬਜਾਏ 23 ਜਨਵਰੀ ਨੂੰ ਸ਼ੁਰੂ ਹੋਣਗੇ ਤਾਂ ਜੋ ਨੇਤਾ ਜੀ ਸੁਭਾਸ਼ ਚੰਦ ਬੋਸ ਦੇ ਜਨਮ ਦਿਨ ਨੂੰ ਇਸ ਵਿੱਚ ਸ਼ਾਮਲ ਕੀਤਾ ਜਾ ਸਕੇ। ਸਰਕਾਰੀ ਸੂਤਰਾਂ ਨੇ ਉਨ੍ਹਾਂ ਕਿਹਾ ਕਿ ਪਹਿਲਾਂ ਬੋਸ ਦੇ ਜਨਮ ਦਿਨ ਨੂੰ ‘ਪਰਾਕ੍ਰਮ ਦਿਵਸ’ ਵਜੋਂ ਮਨਾਉਣ ਦੀ ਸ਼ੁਰੂਆਤ ਕੀਤੀ ਗਈ ਸੀ। ਸੂਤਰਾਂ ਨੇ ਦੱਸਿਆ ਕਿ ਜਿਹੜੇ ਹੋਰ ਦਿਨ ਹਰ ਸਾਲ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ, ਉਨ੍ਹਾਂ ਵਿੱਚ 14 ਅਗਸਤ ਨੂੰ ਵੰਡ ਯਾਦ ਦਿਵਸ, 31 ਅਕਤੂਬਰ ਨੂੰ ਰਾਸ਼ਟਰੀ ਏਕਤਾ ਦਿਵਸ (ਸਰਦਾਰ ਵੱਲਭ ਭਾਈ ਪਟੇਲ ਦਾ ਜਨਮ ਦਿਨ), 15 ਨਵੰਬਰ ਨੂੰ ਆਦਿਵਾਸੀ ਦਿਵਸ (ਬਿਰਸਾ ਮੁੰਡਾ ਜੈਅੰਤੀ), 26 ਨਵੰਬਰ ਨੂੰ ਸੰਵਿਧਾਨ ਸ਼ਾਮਲ ਹਨ ਅਤੇ 26 ਦਸੰਬਰ ਨੂੰ ਵੀਰ ਬਾਲ ਦਿਵਸ (ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਯਾਦ ਵਿੱਚ) ਸ਼ਾਮਲ ਹਨ।