ਨਵੀਂ ਦਿੱਲੀ, 12 ਅਗਸਤ
ਮੁੰਬਈ ਵਿੱਚ 1970ਵਿਆਂ ’ਚ ਇੱਕ ਮੁਸ਼ਾਇਰੇ ਦੌਰਾਨ ਪਹਿਲੀ ਵਾਰ ਇੱਕ-ਦੂਜੇ ਨੂੰ ਮਿਲੇ ਊਰਦੂ ਕਵੀ ਮੁਨੱਵਰ ਰਾਣਾ ਅਤੇ ਰਾਹਤ ਇੰਦੌਰੀ ਦੀ ਦੋਸਤੀ ਊਮਰ ਭਰ ਚੱਲੀ। ਦੋਵੇਂ ਦੋਸਤ ਕਈ ਦਹਾਕਿਆਂ ਤੱਕ ਆਧੁਨਿਕ ਕਵਿਤਾ ਜਗਤ ਵਿੱਚ ਛਾਏ ਰਹੇ। ਦੋਵਾਂ ਨੇ ਰੂਹਾਨੀ ਸਤਰਾਂ ਲਿਖੀਆਂ ਅਤੇ ਊਰਦੂ ਦੇ ਸਾਹਿਤਕ ਜਗਤ ਵਿੱਚ ਬੇਹੱਦ ਨਾਮਣਾ ਖੱਟਿਆ। ਊਹ ਏਨੇ ਪ੍ਰਚੱਲਿਤ ਹੋਏ ਕਿ ਮੁਸ਼ਾਇਰਿਆਂ ਦੇ ਨਾਂ ਵੀ ਊਨ੍ਹਾਂ ਦੇ ਨਾਵਾਂ ਨਾਲ ਜਾਣੇ ਜਾਣ ਲੱਗੇ। ਕਰੀਬ ਅੱਧੀ ਸਦੀ ਇੱਕ-ਦੂਜੇ ਨਾਲ ਦੋਸਤੀ ਨਿਭਾਊਣ ਵਾਲੇ ਰਾਣਾ ਅਤੇ ਇੰਦੌਰੀ ਦਾ ਮੰਗਲਵਾਰ ਨੂੰ ਵਿਛੋੜਾ ਪੈ ਗਿਆ ਜਦੋਂ ਰਾਹਤ ਇੰਦੌਰੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਲਖਨਊ ਤੋਂ ਫੋਨ ’ਤੇ ਗੱਲ ਕਰਦਿਆਂ ਰਾਣਾ ਨੇ ਕਿਹਾ, ‘‘ਮੇਰੇ ਕੋਲ ਇਹ ਘਾਟਾ ਬਿਆਨਣ ਲਈ ਕੋਈ ਸ਼ਬਦ ਨਹੀਂ ਹਨ।’’ ਆਪਣੀ ਬਿਹਤਰੀਨ ਸਮਿਆਂ ਨੂੰ ਯਾਦ ਕਰਦਿਆਂ ਰਾਣਾ ਨੇ ਦੱਸਿਆ ਕਿ ਕਰੀਬ 40 ਮੁਸ਼ਾਇਰਿਆਂ ਵੱਚ ਕੇਵਲ ਊਨ੍ਹਾਂ ਦੋਵਾਂ ਨੇ ਕਵਿਤਾ ਪਾਠ ਕੀਤਾ ਸੀ। ਇੱਥੋਂ ਤੱਕ ਕਿ ਮੁਸ਼ਾਇਰਿਆਂ ਦੇ ਨਾਂ ਵੀ ‘ਮੁਨੱਵਰ ਅਤੇ ਰਾਹਤ’ ਰੱਖੇ ਜਾਂਦੇ ਸਨ ਤਾਂ ਜੋ ਊਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਭਰੋਸਾ ਦਿੱਤਾ ਜਾ ਸਕੇ ਕਿ ਊਨ੍ਹਾਂ ਨੂੰ ਕਿਸੇ ਹੋਰ ਕਵੀ ਦੀ ਕਵਿਤਾ ਨਹੀਂ ਸੁਣਨੀ ਪਵੇਗੀ। ਊਨ੍ਹਾਂ ਦੱਸਿਆ ਕਿ ਦੋਵਾਂ ਵਲੋਂ ਮੰਚ ’ਤੇ ਇੱਕ-ਦੂਜੇ ਦੀ ਪਛਾਣ ਕਰਾਊਣੀ ਲਗਭਗ ਰਵਾਇਤ ਹੀ ਬਣ ਗਈ ਸੀ। -ਪੀਟੀਆਈ