ਰਿਲਾਇੰਸ ਜੀਓ ‘ਮੇਲਾ ਲੁੱਟਣ’ ਦੀ ਤਿਆਰੀ ’ਚ: 5ਜੀ ਸਮਾਰਟ ਫੋਨ ਪੰਜ ਹਜ਼ਾਰ ਵਿੱਚ ਦੇਣ ਦੀ ਯੋਜਨਾ

ਰਿਲਾਇੰਸ ਜੀਓ ‘ਮੇਲਾ ਲੁੱਟਣ’ ਦੀ ਤਿਆਰੀ ’ਚ: 5ਜੀ ਸਮਾਰਟ ਫੋਨ ਪੰਜ ਹਜ਼ਾਰ ਵਿੱਚ ਦੇਣ ਦੀ ਯੋਜਨਾ

ਨਵੀਂ ਦਿੱਲੀ, 18 ਅਕਤੂਬਰ ਰਿਲਾਇੰਸ ਜੀਓ ਦੇ ਅਧਿਕਾਰੀ ਨੇ ਕਿਹਾ ਕਿ ਕੰਪਨੀ 5ਜੀ ਸਮਾਰਟਫੋਨ 5000 ਰੁਪਏ ਤੋਂ ਘੱਟ ਦੀ ਕੀਮਤ 'ਤੇ ਦੇਣ ਦੀ ਯੋਜਨਾ ਬਣਾ ਰਹੀ ਹੈ ਅਤੇ ਅੱਗੇ ਦੀ ਵਿਕਰੀ ਵਧਣ ’ਤੇ ਇਸ ਦੀ ਕੀਮਤ 2500-3000 ਹਜ਼ਾਰ ਰੁਪਏ ਤੱਕ ਕਰ ਦਿੱਤੀ ਜਾਵੇਗੀ। ਕੰਪਨੀ ਇਸ ਪਹਿਲਕਦਮ ਤਹਿਤ ਇਸ ਵੇਲੇ 2ਜੀ ਕੁਨੈਕਸ਼ਨਾਂ ਦੀ ਵਰਤੋਂ ਕਰ ਰਹੇ 20-30 ਕਰੋੜ ਮੋਬਾਈਲ ਉਪਭੋਗਤਾਵਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰੇਗੀ। ਇਕ ਕੰਪਨੀ ਦੇ ਅਧਿਕਾਰੀ ਨੇ ਕਿਹਾ,“ ਜੀਓ ਮੋਬਾਈਲ ਦੀ ਕੀਮਤ 5000 ਰੁਪਏ ਤੋਂ ਹੇਠਾਂ ਰੱਖਣਾ ਚਾਹੁੰਦੀ ਹੈ, ਜਦੋਂ ਅਸੀਂ ਵਿਕਰੀ ਵਧਾ ਲਵਾਂਗੇ ਤਾਂ ਇਸ ਦੀ ਕੀਮਤ 2500-3000 ਹੋ ਸਕਦੀ ਹੈ।'' ਇਸ ਸਮੇਂ ਭਾਰਤ ਵਿੱਚ ਮਿਲਣ ਵਾਲੇ 5ਜੀ ਸਮਾਰਟ ਫੋਨ ਦੀ ਕੀਮਤ 27000 ਰੁਪਏ ਤੋਂ ਸ਼ੁਰੂ ਹੁੰਦੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All