ਨਵੀਂ ਦਿੱਲੀ: ਰਿਲਾਇੰਸ ਵੱਲੋਂ ਆਪਣੇ ਹਾਈਡ੍ਰੋਕਾਰਬਨ ਡਿਵੀਜ਼ਨ ਦੇ ਕਰਮਚਾਰੀਆਂ ਦੀ ਤਨਖਾਹ ’ਤੇ ਕਰੋਨਾਵਾਇਰਸ ਕਾਰਨ ਲਾਇਆ ਕੱਟ ਖ਼ਤਮ ਕਰ ਦਿੱਤਾ ਗਿਆ ਹੈ ਅਤੇ ਊਨ੍ਹਾਂ ਨੂੰ ਚੰਗੇ ਪ੍ਰਦਰਸ਼ਨ ਲਈ ਬੋਨਸ ਦੇਣ ਦਾ ਫ਼ੈਸਲਾ ਲਿਆ ਹੈ। ਮੁਕੇਸ਼ ਅੰਬਾਨੀ ਦੀ ਇਸ ਫਰਮ ਨੇ ਮਹਾਮਾਰੀ ਦੌਰਾਨ ਵੀ ਆਪਣੀਆਂ ਸੇਵਾਵਾਂ ਦੇਣ ਵਾਲੇ ਲੱਖ ਤੋਂ ਵੱਧ ਮੁਲਾਜ਼ਮਾਂ ਦੀ ਹੌਸਲਾ ਅਫ਼ਜ਼ਾਈ ਲਈ ਊਨ੍ਹਾਂ ਨੂੰ ਅਗਲੇ ਸਾਲ ਦੀ ਤਨਖ਼ਾਹ ਦਾ ਤੀਹ ਫ਼ੀਸਦੀ ਐਡਵਾਂਸ ਦੇਣ ਦੀ ਪੇਸ਼ਕਸ਼ ਵੀ ਕੀਤੀ ਹੈ। ਕੰਪਨੀ ਨਾਲ ਸਬੰਧਤ ਦੋ ਵਿਅਕਤੀਆਂ ਨੇ ਇਹ ਜਾਣਕਾਰੀ ਦਿੱਤੀ ਹੈ। -ਪੀਟੀਆਈ