ਨਵੀਂ ਦਿੱਲੀ: ਭਾਰਤ ’ਚ ਅੱਜ ਕਰੋਨਾਵਾਇਰਸ ਖ਼ਿਲਾਫ਼ ਟੀਕਾਕਰਨ ਮੁਹਿੰਮ ਸ਼ੁਰੂ ਹੋਣ ਦੇ ਨਾਲ ਹੀ ਅਧਿਕਾਰੀਆਂ ਨੇ ਟੀਕੇ ’ਤੇ ਆਧਾਰਿਤ ਨਵੀਂ ਕਾਲਰ ਟਿਊਨ ਜਾਰੀ ਕੀਤੀ, ਜਿਸ ਵਿੱਚ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਦੀ ਜਗ੍ਹਾ ਇੱਕ ਮਹਿਲਾ ਦੀ ਆਵਾਜ਼ ਹੈ। ਨਵੀਂ ਕਾਲਰ ਟਿਊਨ ’ਚ ਕੋਵਿਡ-19 ਟੀਕਾਕਰਨ ਬਾਰੇ ਜਾਗਰੂਕਤਾ ਫੈਲਾਉਣ ਅਤੇ ਅਫ਼ਵਾਹਾਂ ਤੋਂ ਬਚਣ ਦਾ ਸੁਨੇਹਾ ਹੈ। -ਪੀਟੀਆਈ