ਨਵੀਂ ਦਿੱਲੀ, 12 ਮਈ
ਕੇਂਦਰ ਨੇ ਕੁੱਝ ਮੁਲਕਾਂ ਵੱਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਤਹਿਤ ਵਿਦੇਸ਼ ਜਾਣ ਦੇ ਚਾਹਵਾਨ ਭਾਰਤੀ ਨਾਗਰਿਕਾਂ ਨੂੰ ਕੋਵਿਡ ਨਿਯਮਾਂ ਵਿੱਚ ਢਿੱਲ ਦਿੰਦਿਆਂ ਦੂਜੀ ਖ਼ੁਰਾਕ ਲੈਣ ਮਗਰੋਂ ਨੌਂ ਮਹੀਨਿਆਂ ਤੋਂ ਪਹਿਲਾਂ ਕਰੋਨਾ ਦੀ ਬੂਸਟਰ ਡੋਜ਼ ਲੈਣ ਦੀ ਇਜਾਜ਼ਤ ਦੇ ਦਿੱਤੀ ਹੈ। ਕੇਂਦਰੀ ਸਿਹਤ ਮੰਤਰਾਲੇ ਦਾ ਵਿਦੇਸ਼ ਜਾਣ ਵਾਲੇ ਨਾਗਰਿਕਾਂ ਲਈ ਬੂਸਟਰ ਡੋਜ਼ ਬਾਰੇ ਨਿਯਮਾਂ ਵਿੱਚ ਢਿੱਲ ਦੇਣ ਦਾ ਇਹ ਫ਼ੈਸਲਾ ਨੈਸ਼ਨਲ ਟੈਕਨੀਕਲ ਐਡਵਾਇਜ਼ਰੀ ਗਰੁੱਪ ਆਨ ਇਮੂਨਾਈਜ਼ੇਸ਼ਨ (ਐੱਨਟੀਜੀਆਈ) ਦੀਆਂ ਸਿਫ਼ਾਰਸ਼ਾਂ ਦੇ ਆਧਾਰ ’ਤੇ ਲਿਆ ਗਿਆ ਹੈ। -ਪੀਟੀਆਈ