ਮੁੰਬਈ, 15 ਫਰਵਰੀ
ਬੰਬੇ ਹਾਈ ਕੋਰਟ ਨੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਦੀ ਭੈਣ ਪ੍ਰਿਯੰਕਾ ਸਿੰਘ ਖ਼ਿਲਾਫ਼ ਦਰਜ ਐੱਫਆਈਆਰ ਰੱਦ ਕਰਨ ਤੋਂ ਨਾਂਹ ਕਰ ਦਿੱਤੀ ਹੈ। ਸਿੰਘ ਖ਼ਿਲਾਫ਼ ਆਪਣੇ (ਮਰਹੂਮ) ਭਰਾ ਲਈ ਡਾਕਟਰ ਦੀ ਕਥਿਤ ਫ਼ਰਜ਼ੀ ਪਰਚੀ ਤਿਆਰ ਕਰਵਾਉਣ ਦੇ ਦੋਸ਼ ’ਚ ਐੱਫਆਈਆਰ ਦਰਜ ਕੀਤੀ ਗਈ ਸੀ। ਬੈਂਚ ਨੇ ਹਾਲਾਂਕਿ ਰਾਜਪੂਤ ਦੀ ਇਕ ਹੋਰ ਭੈਣ ਮੀਤੂ ਸਿੰਘ ਖ਼ਿਲਾਫ਼ ਦਰਜ ਐੱਫਆਈਆਰ ਖਾਰਜ ਕਰ ਦਿੱਤੀ ਹੈ। ਕੋਰਟ ਨੇ ਕਿਹਾ ਕਿ ਜ਼ਾਹਿਰਾ ਤੌਰ ’ਤੇ ਪ੍ਰਿਯੰਕਾ ਸਿੰਘ ਖ਼ਿਲਾਫ਼ ਸਬੂਤ ਮੌਜੂਦ ਹਨ ਜਦੋਂਕਿ ਮੀਤੂ ਸਿੰਘ ਖ਼ਿਲਾਫ਼ ਕੇਸ ਨਹੀਂ ਬਣਦਾ। ਬੈਂਚ ਨੇ ਕਿਹਾ, ‘ਸਾਡਾ ਇਹ ਮੰਨਣਾ ਹੈ ਕਿ ਮੀਤੂ ਸਿੰਘ ਖ਼ਿਲਾਫ਼ ਦਰਜ ਐੱਫਆਈਆਰ ਦਾ ਕੋਈ ਆਧਾਰ ਨਹੀਂ ਬਣਦਾ। ਹਾਲਾਂਕਿ ਪ੍ਰਿਯੰਕਾ ਸਿੰਘ ਖ਼ਿਲਾਫ਼ ਦਰਜ ਐੱਫਆਈਆਰ ਖਾਰਜ ਨਹੀਂ ਕੀਤੀ ਜਾ ਰਹੀ ਕਿਉਂਕਿ ਪ੍ਰਤੱਖ ਤੌਰ ’ਤੇ ਉਸ ਖ਼ਿਲਾਫ਼ ਕੇਸ ਬਣਦਾ ਹੈ।’ -ਪੀਟੀਆਈ