ਨਵੀਂ ਦਿੱਲੀ, 31 ਅਗਸਤ
ਕਰੋਨਾ ਮਹਾਮਾਰੀ ਤੋਂ ਬਾਅਦ ਵਿੱਤੀ ਸਾਲ 2021-22 ਦੀ ਪਹਿਲੀ ਤਿਮਾਹੀ ਦੀ ਕੁੱਲ ਘਰੇਲੂ ਪੈਦਾਵਾਰ ਵੱਧ ਗਈ ਹੈ। ਅਪਰੈਲ-ਜੂਨ ਤਿਮਾਹੀ ਵਿਚ ਦੇਸ਼ ਦੀ ਆਰਥਿਕ ਦਰ ਤੇਜ਼ੀ ਨਾਲ ਵੱਧ ਕੇ 20.1 ਫੀਸਦੀ ’ਤੇ ਪੁੱਜ ਗਈ ਹੈ। ਇਹ ਕਿਸੀ ਵੀ ਤਿਮਾਹੀ ਵਿਚ ਹੁਣ ਤਕ ਦਾ ਰਿਕਾਰਡ ਵਾਧਾ ਹੈ। ਇਸ ਤੋਂ ਪਹਿਲਾਂ ਜਨਵਰੀ-ਮਾਰਚ ਵਿਚ ਜੀਡੀਪੀ 1.6 ਫੀਸਦੀ ਰਹੀ ਸੀ। ਦੱਸਣਾ ਬਣਦਾ ਹੈ ਕਿ ਪਿਛਲੇ ਸਾਲ ਜੂਨ ਵਿਚ ਇਹ ਦਰ ਮਨਫੀ 24.4 ਫੀਸਦੀ ਰਹੀ ਸੀ। ਭਾਰਤੀ ਰਿਜ਼ਰਵ ਬੈਂਕ ਨੇ ਜੂਨ ਤਿਮਾਹੀ ਵਿਚ ਜੀਡੀਪੀ 21.4 ਵਧਣ ਦੀ ਪੇਸ਼ੀਨਗੋਈ ਕੀਤੀ ਸੀ।