ਨਵੀਂ ਦਿੱਲੀ, 21 ਸਤੰਬਰ
ਪੋਸਟਲ ਬੈੱਲਟ ਦੀ ਦੁਰਵਰਤੋਂ ਰੋਕਣ ਦੇ ਮੰਤਵ ਨਾਲ ਚੋਣ ਕਮਿਸ਼ਨ ਨੇ ਸਰਕਾਰ ਨੂੰ ਨਿਯਮਾਂ ਵਿਚ ਬਦਲਾਅ ਕਰਨ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਚੋਣ ਡਿਊਟੀ ’ਤੇ ਲੱਗੇ ਮੁਲਾਜ਼ਮਾਂ ਨੂੰ ਇਹ ਸਹੂਲਤ ਦਿੱਤੀ ਜਾਂਦੀ ਹੈ। ਕਮਿਸ਼ਨ ਮੁਤਾਬਕ ਮੁਲਾਜ਼ਮਾਂ ਨੂੰ ਤੈਅ ਥਾਵਾਂ (ਫੈਸਿਲੀਟੇਸ਼ਨ ਸੈਂਟਰ) ਉਤੇ ਹੀ ਵੋਟ ਪਾਉਣ ਦੀ ਸਹੂਲਤ ਮਿਲਣੀ ਚਾਹੀਦੀ ਹੈ, ਤੇ ਬੈੱਲਟ ਪੇਪਰ ਆਪਣੇ ਕੋਲ ਲੰਮਾ ਸਮਾਂ ਰੱਖਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ। ਸੂਤਰਾਂ ਮੁਤਾਬਕ ਜੇ ਇਹ ਤਜਵੀਜ਼ ਲਾਗੂ ਹੁੰਦੀ ਹੈ ਤਾਂ ਇਸ ਨਾਲ ਦੁਰਵਰਤੋਂ ਦੀ ਸੰਭਾਵਨਾ ਘਟੇਗੀ। ਉਨ੍ਹਾਂ ਕਿਹਾ ਕਿ ਜਦ ਵੋਟਰ ਲੰਮਾ ਸਮਾਂ ਬੈੱਲਟ ਪੇਪਰ ਕੋਲ ਰੱਖਦਾ ਹੈ ਤਾਂ ਉਸ ’ਤੇ ਕਿਸੇ ਵੱਲੋਂ ਆਪਣਾ ਪ੍ਰਭਾਵ ਵਰਤਣ ਦੀ ਸੰਭਾਵਨਾ ਵੱਧ ਜਾਂਦੀ ਹੈ। ਦੱਸਣਯੋਗ ਹੈ ਕਿ 16 ਸਤੰਬਰ ਨੂੰ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦੀ ਅਗਵਾਈ ਵਿਚ ਹੋਈ ਮੀਟਿੰਗ ’ਚ ਕਮਿਸ਼ਨ ਨੇ ਇਸ ਬਾਰੇ ਕਾਨੂੰਨ ਮੰਤਰਾਲੇ ਨੂੰ ਸਿਫ਼ਾਰਿਸ਼ ਕਰਨ ਦਾ ਫ਼ੈਸਲਾ ਲਿਆ ਹੈ। -ਪੀਟੀਆਈ