ਜੈਸਲਮੇਰ, 4 ਅਗਸਤ
ਕਾਂਗਰਸ ਦੇ ਕੌਮੀ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਹੈ ਕਿ ਰਾਜਸਥਾਨ ਦੇ ਬਾਗ਼ੀ ਕਾਂਗਰਸੀ ਵਿਧਾਇਕਾਂ ਨੂੰ ਵਾਪਸੀ ਲਈ ਗੱਲਬਾਤ ਤੋਂ ਪਹਿਲਾਂ ਭਾਜਪਾ ਦਾ ਪੱਲਾ ਛੱਡਣਾ ਪਵੇਗਾ ਤੇ ਉਸ ਦੀ ਮੇਜ਼ਬਾਨੀ ਛੱਡ ਕੇ ਘਰ ਪਰਤਣਾ ਪਵੇਗਾ। ਰਾਜਸਥਾਨ ਵਿੱਚ ਅਸ਼ੋਕ ਗਹਿਲੋਤ ਦੀ ਅਗਵਾਈ ਵਾਲੀ ਸਰਕਾਰ ਤੋਂ ਨਾਰਾਜ਼ ਬਾਗ਼ੀ ਸਚਿਨ ਪਾਇਲਟ ਸਣੇ 19 ਕਾਂਗਰਸੀ ਵਿਧਾਇਕਾਂ ਦੀ ਵਾਪਸੀ ਦੀ ਸੰਭਾਵਨਾ ਦੇ ਸਵਾਲ ਉੱਤੇ ਸ੍ਰੀ ਸੁਰਜੇਵਾਲਾ ਨੇ ਕਿਹਾ, “ਪਹਿਲਾਂ ਬਾਗੀ ਵਿਧਾਇਕਾਂ ਨੂੰ ਗੱਲਬਾਤ ਕਰਨੀ ਪਵੇਗੀ ਤੇ ਉਸ ਤੋਂ ਪਹਿਲਾਂ ਸ਼ਰਤ ਇਹ ਹੈ ਕਿ ਉਹ ਭਾਜਪਾ ਦੀ ਮੇਜ਼ਬਾਨੀ ਛੱਡਣ। ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਹਰਿਆਣਾ ਦੀ ਭਾਜਪਾ ਸਰਕਾਰ ਦੇ ਸੁਰੱਖਿਆ ਚੱਕਰ ਵਿੱਚੋਂ ਨਿਕਲਣ।’