ਨਵੀਂ ਦਿੱਲੀ, 26 ਜੁਲਾਈ
ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਅੱਜ ਲੋਕ ਸਭਾ ਵਿੱਚ ਕਿਹਾ ਕਿ ਸਰਕਾਰ ਸੁਪਰੀਮ ਕੋਰਟ ਜਾਂ ਹਾਈ ਕੋਰਟਾਂ ਵਿੱਚ ਜੱਜਾਂ ਦੀ ਨਿਯੁਕਤੀਆਂ ਨੂੰ ਲੈ ਕੇ ਕੋਈ ਦੇਰੀ ਨਹੀਂ ਕਰਦੀ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਸਰਕਾਰ ਜਦੋਂ ਕਿਸੇ ਜੱਜ ਦੇ ਨਾਂ ਨੂੰ ਪ੍ਰਵਾਨਗੀ ਨਹੀਂ ਦਿੰਦੀ ਤਾਂ ਇਸ ਪਿੱਛੇ ਕੋਈ ਵਾਜਬ ਕਾਰਨ ਹੁੰਦਾ ਹੈ। ਪਰਿਵਾਰਕ ਅਦਾਲਤਾਂ (ਸੋਧ) ਬਿੱਲ ’ਤੇ ਵਿਚਾਰ ਚਰਚਾ ਦੌਰਾਨ ਬੋਲਦਿਆਂ ਰਿਜਿਜੂ ਨੇ ਕਿਹਾ ਕਿ ਸਰਕਾਰ ਨੇ ਕਦੇ ਵੀ ਕਿਸੇ ਵਿਅਕਤੀ ਵਿਸ਼ੇਸ਼ ਨੂੰ ਜੱਜ ਬਣਨ ਤੋਂ ਨਹੀਂ ਰੋਕਿਆ। ਉਨ੍ਹਾਂ ਇਸ਼ਾਰਾ ਕੀਤਾ ਕਿ ਸਰਕਾਰ ਦੀ ਜਾਣਬੁਝ ਕੇ ਅਜਿਹੀ ਕੋਈ ਮਨਸ਼ਾ ਵੀ ਨਹੀਂ ਹੁੰਦੀ। -ਪੀਟੀਆਈ