ਪੁੱਡੂਚੇਰੀ: ਪੁੱਡੂਚੇਰੀ ਵਿਧਾਨ ਸਭਾ ਦੀਆਂ 30 ਸੀਟਾਂ ਵਿਚੋਂ 22 ਸੀਟਾਂ ਦੇ ਆਏ ਨਤੀਜਿਆਂ ਵਿਚ ਏਆਈਐੱਨਆਰਸੀ ਦੀ ਅਗਵਾਈ ਵਿਚ ਕੌਮੀ ਜਮਹੂਰੀ ਗੱਠਜੋੜ 13 ਸੀਟਾਂ ਜਿੱਤ ਕੇ ਅਤੇ ਦੋ ’ਤੇ ਬੜ੍ਹਤ ਬਣਾ ਕੇ ਸਰਕਾਰ ਬਣਾਉਣ ਲਈ ਤਿਆਰ ਹੈ। ਕਾਂਗਰਸ ਦੀ ਅਗਵਾਈ ਵਾਲੇ ਗੱਠਜੋੜ ਨੂੰ ਪੰਜ ਸੀਟਾਂ ’ਤੇ ਜਿੱਤ ਮਿਲੀ ਹੈ ਅਤੇ ਚਾਰ ਸੀਟਾਂ ਆਜ਼ਾਦ ਉਮੀਦਵਾਰਾਂ ਹਿੱਸੇ ਆਈਆਂ ਹਨ ਜਦਕਿ ਖ਼ਬਰ ਲਿਖੇ ਜਾਣ ਤੱਕ ਵੋਟਾਂ ਦੀ ਗਿਣਤੀ ਜਾਰੀ ਸੀ। ਚੋਣ ਕਮਿਸ਼ਨ ਅਨੁਸਾਰ ਏਆਈਐੱਨਆਰਸੀ ਨੇ 10, ਭਾਜਪਾ ਨੇ ਤਿੰਨ, ਡੀਐੱਮਕੇ ਨੇ ਤਿੰਨ, ਕਾਂਗਰਸ ਨੇ ਦੋ ਅਤੇ ਆਜ਼ਾਦ ਉਮੀਦਵਾਰਾਂ ਨੇ ਚਾਰ ਸੀਟਾਂ ਜਿੱਤੀਆਂ ਹਨ। ਪੁੱਡੂਚੇਰੀ ਵਿਚ ਸਰਕਾਰ ਬਣਾਉਣ ਲਈ 30 ਮੈਂਬਰਾਂ ਵਾਲੀ ਇਸ ਵਿਧਾਨ ਸਭਾ ਵਿਚ 16 ਵਿਧਾਇਕਾਂ ਦਾ ਸਮਰਥਨ ਚਾਹੀਦਾ ਹੈ। -ਪੀਟੀਆਈ