ਮੁੰਬਈ, 4 ਦਸੰਬਰ
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਸ਼ੁੱਕਰਵਾਰ ਨੂੰ ਆਪਣੀ ਦੋ-ਮਾਸਿਕ ਮੁਦਰਾ ਨੀਤੀ ਸਮੀਖਿਆ ਵਿਚ ਮਹਿੰਗਾਈ ਦੇ ਉੱਚ ਪੱਧਰ ਦੇ ਮੱਦੇਨਜ਼ਰ ਅਹਿਮ ਨੀਤੀਗਤ ਰੇਪੋ ਦਰ ਨੂੰ 4 ਫ਼ੀਸਦ ਬਰਕਰਾਰ ਰੱਖਿਆ ਹੈ। ਰੈਪੋ ਰੇਟ ਵਿਚ ਕੋਈ ਤਬਦੀਲੀ ਨਾ ਹੋਣ ਕਾਰਨ ਲੋਕਾਂ ਦੇ ਘਰਾਂ, ਵਾਹਨਾਂ ਅਤੇ ਹੋਰ ਕਰਜ਼ਿਆਂ ਉੱਤੇ ਵਿਆਜ ਦੀਆਂ ਦਰਾਂ ਵਿੱਚ ਕੋਈ ਤਬਦੀਲੀ ਨਾ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਕੇਂਦਰੀ ਬੈਂਕ ਨੇ ਮੁਦਰਾ ਨੀਤੀ ਦੇ ਲਿਹਾਜ਼ ਨਾਲ ਉਦਾਰ ਰੁਖ਼ ਕਾਇਮ ਰੱਖਿਆ ਹੈ। ਇਸ ਦਾ ਅਰਥ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ ਜੇ ਜ਼ਰੂਰਤ ਹੋਏ ਤਾਂ ਦਰ ਘਟਾਈ ਜਾ ਸਕਦੀ ਹੈ। ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਤਾਸ ਨੇ ਕਿਹਾ ਕਿ ਪ੍ਰਚੂਨ ਮਹਿੰਗਾਈ ਦਰ ਵੱਧ ਹੋਣ ਕਾਰਨ ਐੱਮਸੀਪੀ ਦੇ ਸਾਰੇ ਛੇ ਮੈਂਬਰਾਂ ਨੇ ਆਮ ਸਹਿਮਤੀ ਨਾਲ ਨੀਤੀਗਤ ਦਰ ਨਾ ਬਣਲਣ ਦਾ ਫ਼ੈਸਲਾ ਕੀਤਾ।