ਮੁੰਬਈ: ਭਾਰਤੀ ਰਿਜ਼ਰਵ ਬੈਂਕ ਨੇ ਅੱਜ ‘ਆਨ ਟੈਪ’ ਲੰਬੀ ਮਿਆਦ ਵਾਲੀ ਰੈਪੋ ਅਪਰੇਸ਼ਨਜ਼ ਟੀਚਾ ਸਕੀਮ ਦਾ ਐਲਾਨ ਕੀਤਾ ਹੈ, ਜਿਸ ਤਹਿਤ ਖੇਤੀ, ਪ੍ਰਚੂਨ, ਡਰੱਗਜ਼ ਤੇ ਫਾਰਮਾਸਿਊਟੀਕਲਜ਼ ਅਤੇ ਛੋਟੇ, ਸੂਖ਼ਮ ਤੇ ਦਰਮਿਆਨੇ ਉਦਯੋਗਾਂ ਨੂੰ ਵਿੱਤੀ ਇਮਦਾਦ ਮੁਹੱਈਆ ਕਰਵਾਈ ਜਾਵੇਗੀ। ਸਕੀਮ ਤਹਿਤ ਬੈਂਕਾਂ ਨੂੰ ਇੱਕ ਲੱਖ ਕਰੋੜ ਰੁਪਏ ਤੱਕ ਦੀ ਸਹਾਇਤਾ ਦਿੱਤੀ ਜਾਵੇਗੀ। ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਜਲਦੀ ਹੀ ਲੀਹ ’ਤੇ ਪਰਤ ਆਵੇਗੀ। -ਪੀਟੀਆਈ