ਚੰਡੀਗੜ੍ਹ, 24 ਅਕਤੂਬਰ
ਕਾਂਗਰਸ ਦੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਹਰੀਸ਼ ਰਾਵਤ ਨੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਨੂੰ ਫੌਰਨ ਐਕਸਚੇਂਜ ਮੈਨੇਜਮੈਂਟ ਐਕਟ ਤਹਿਤ ਤਲਬ ਕਰਨ ਦੇ ਸਮੇਂ ਸਬੰਧੀ ਸਵਾਲ ਕੀਤੇ ਹਨ। ਊਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਰਾਵਤ ਨੇ ਟਵੀਟ ਕੀਤਾ, ‘‘ਈਡੀ ਦੇ ਸੰਮਨ ਅਮਰਿੰਦਰ ਸਿੰਘ ਦੀ ਆਵਾਜ਼ ਨਹੀਂ ਦਬਾ ਸਕਦੇ। ਕੈਪਟਨ ਅਮਰਿੰਦਰ ਸਿੰਘ ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਦੀ ਆਵਾਜ਼ ਹਨ। ਈਡੀ ਦੇ ਸੰਮਨਾਂ ਦਾ ਸਮਾਂ ਦੇਖੋ। ਜੇਕਰ ਤੁਸੀਂ ਆਵਾਜ਼ ਚੁੱਕਦੇ ਹੋ, ਤਾਂ ਈਡੀ, ਆਮਦਨ ਕਰ, ਸੀਬੀਆਈ ਤੁਹਾਡੇ ਪਿੱਛੇ ਪੈ ਜਾਵੇਗੀ। ਕੀ ਇਹੀ ਸੁਨੇਹਾ ਨਹੀਂ ਦਿੱਤਾ ਜਾ ਰਿਹਾ?’’ -ਪੀਟੀਆਈ