ਮੁੰਬਈ, 27 ਸਤੰਬਰ
ਮੁੰਬਈ ਦੀ ਇੱਕ ਅਦਾਲਤ ਨੇ ਅੱਜ ਕਸ਼ੀਤਿਜ ਰਵੀ ਪ੍ਰਸਾਦ ਨੂੰ ਤਿੰਨ ਅਕਤੂਬਰ ਤੱਕ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਹਿਰਾਸਤ ’ਚ ਭੇਜ ਦਿੱਤਾ ਹੈ। ਉਸ ਨੂੰ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਨਸ਼ਿਆਂ ਨਾਲ ਸਬੰਧਤ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪ੍ਰਸਾਦ ਨੇ ਫਿਲਮ ਨਿਰਮਾਤਾ ਤੇ ਨਿਰਦੇਸ਼ਕ ਕਰਨ ਜੌਹਰ ਦੀ ਇੱਕ ਫਰਮ ’ਚ ਕਾਰਜਕਾਰੀ ਨਿਰਮਾਤਾ ਵਜੋਂ ਕੁਝ ਸਮੇਂ ਲਈ ਕੰਮ ਕੀਤਾ ਸੀ। ਪ੍ਰਸਾਦ ਨੂੰ ਪੁੱਛ-ਪੜਤਾਲ ਮਗਰੋਂ ਬੀਤੇ ਦਿਨ ਐੱਨਸੀਬੀ ਨੇ ਗ੍ਰਿਫ਼ਤਾਰ ਕੀਤਾ ਹੈ। ਪ੍ਰਸਾਦ ਨੂੰ ਵੀਡੀਓ ਕਾਨਫਰੰਸ ਰਾਹੀਂ ਇੱਥੇ ਮੈਜਿਸਟਰੇਟ ਅਦਾਲਤ ’ਚ ਪੇਸ਼ ਕੀਤਾ ਗਿਆ ਜਿਸ ਨੂੰ ਅਦਾਲਤ ਨੇ ਅਗਲੇਰੀ ਪੁੱਛ ਪੜਤਾਲ ਲਈ ਤਿੰਨ ਅਕਤੂਬਰ ਤੱਕ ਐੱਨਸੀਬੀ ਦੀ ਹਿਰਾਸਤ ’ਚ ਭੇਜ ਦਿੱਤਾ ਹੈ। ਜਾਂਚ ਏਜੰਸੀ ਨੇ ਅਦਾਲਤ ਨੂੰ ਦੱਸਿਆ ਕਿ ਪ੍ਰਸਾਦ ਨੇ ਆਪਣੇ ਬਿਆਨ ’ਚ ਕਿਹਾ ਹੈ ਕਿ ਉਸ ਨੇ ਇੱਕ ਹੋਰ ਦੋਸ਼ੀ ਕਰਮਜੀਤ ਸਿੰਘ ਆਨੰਦ ਤੇ ਉਸ ਦੇ ਸਹਿਯੋਗੀਆਂ ਤੋਂ ਨਸ਼ਾ ਖਰੀਦਿਆ ਸੀ। -ਪੀਟੀਆਈ