ਮੁੰਬਈ: ਸ਼ਿਵ ਸੈਨਾ ਆਗੂ ਸੰਜੈ ਰਾਊਤ ਦੀ ਪਤਨੀ ਵਰਸ਼ਾ ਰਾਊਤ ਨੇ ਪਾਤਰਾ ਚਾਲ ਦੀ ਉਸਾਰੀ ’ਚ ਕਥਿਤ ਬੇਨਿਯਮੀਆਂ ਤੇ ਸਬੰਧਿਤ ਵਿੱਤੀ ਲੈਣ-ਦੇਣ ਨਾਲ ਸਬੰਧਤ ਮਨੀ ਲਾਂਡਰਿੰਗ ਨਾਲ ਜੁੜੇ ਇੱਕ ਕੇਸ ’ਚ ਈਡੀ ਅੱਗੇ ਪੇਸ਼ੀ ਭੁਗਤੀ, ਜਿਸ ਦੌਰਾਨ ਏਜੰਸੀ ਨੇ ਉਨ੍ਹਾਂ ਕੋਲੋਂ 9 ਘੰਟਿਆਂ ਤੱਕ ਪੁੱਛ-ਪੜਤਾਲ ਕੀਤੀ। ਉਨ੍ਹਾਂ ਦਫ਼ਤਰ ਛੱਡਣ ਮੌਕੇ ਕਿਹਾ,‘ਮੈਂ ਈਡੀ ਅਧਿਕਾਰੀਆਂ ਵੱਲੋਂ ਪੁੱਛੇ ਸਾਰੇ ਸੁਆਲਾਂ ਦੇ ਜੁਆਬ ਦਿੱਤੇ।’ ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੇ ਉਨ੍ਹਾਂ ਨੂੰ ਹਾਲ ਦੀ ਘੜੀ ਮੁੜ ਪੁੱਛ-ਪੜਤਾਲ ਲਈ ਨਹੀਂ ਬੁਲਾਇਆ ਹੈ। ਉਨ੍ਹਾਂ ਕਿਹਾ ਕਿ ਉਹ ਸ਼ਿਵ ਸੈਨਾ