ਨਵੀਂ ਦਿੱਲੀ, 9 ਸਤੰਬਰ
ਰਾਫੇਲ ਲੜਾਕੂ ਜਹਾਜ਼ਾਂ ਨੂੰ 10 ਸਤੰਬਰ ਨੂੰ ਭਾਰਤੀ ਹਵਾਈ ਫੌਜ ਵੱਲੋਂ ਅੰਬਾਲਾ ਏਅਰਬੇਸਵਿਖੇ ਆਪਣੇ ਵਿੱਚ ਰਸਮੀ ਤੌਰ ‘ਤੇ ਸ਼ਾਮਲ ਕੀਤਾ ਜਾਵੇਗਾ। ਇਹ ਜਹਾਜ਼ ਹਵਾਈ ਫੌਜ ਦੇ 17 ਸਕੁਐਡਰਨ ਦਾ ਹਿੱਸਾ ਹੋਵੇਗਾ, ਜਿਸ ਨੂੰ ‘ਗੋਲਡਨ ਐਰੋਜ਼’ ਵਜੋਂ ਜਾਣਿਆ ਜਾਂਦਾ ਹੈ। ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਫਰਾਂਸ ਦੇ ਹਥਿਆਰਬੰਦ ਸੈਨਾਵਾਂ ਦੇ ਮੰਤਰੀ ਫਲੋਰੈਂਸ ਪਾਰਲੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਪਹਿਲੇ ਪੰਜ ਰਾਫੇਲ ਜਹਾਜ਼ 27 ਜੁਲਾਈ ਨੂੰ ਫਰਾਂਸ ਤੋਂ ਅੰਬਾਲਾ ਪਹੁੰਚੇ ਸਨ। ਰਾਫੇਲ ਨੂੰ ਹਵਾਈ ਫੌਜ ਵਿੱਚ ਸ਼ਾਮਲ ਕਰਨ ਵੇਲੇ ਰਵਾਇਤੀ ‘ਸਰਵ ਧਰਮ ਪੂਜਾ’ ਹੋਵੇਗੀ ਤੇ ਇਨ੍ਹਾਂ ਜਹਾਜ਼ਾਂ ਨੂੰ ਜਲ ਤੋਪਾਂ ਨਾਲ ਸਲਾਮੀ ਦਿੱਤੀ ਜਾਵੇਗੀ।