ਥਾਨੇ: ਥਾਨੇ ਜ਼ਿਲ੍ਹੇ ’ਚ ਇਕਾਂਤਵਾਸ ਕੇਂਦਰ ਵਿੱਚ ਇਕ ਔਰਤ ਨਾਲ ਜਬਰ-ਜਨਾਹ ਕਰਨ ਵਾਲੇ ਇਕ ਅਟੈਂਡੈਂਟ ਨੂੰ ਪੁਲੀਸ ਨੇ ਅੱਜ ਗ੍ਰਿਫ਼ਤਾਰ ਕਰ ਲਿਆ ਹੈ। ਇਹ ਜਾਣਕਾਰੀ ਨਵਘਰ ਪੁਲੀਸ ਥਾਣੇ ਦੇ ਇੰਸਪੈਕਟਰ ਸੰਪਤ ਪਾਟਿਲ ਨੇ ਦਿੱਤੀ। ਮਹਿਲਾ ਨੇ ਦੋਸ਼ ਲਗਾਇਆ ਹੈ ਕਿ ਉਹ ਮੀਰਾ ਰੋਡ ’ਤੇ ਸਥਿਤ ਇਕਾਂਤਵਾਸ ਕੇਂਦਰ ’ਚ ਦਾਖ਼ਲ ਆਪਣੇ ਇਕ 11 ਸਾਲਾ ਰਿਸ਼ਤੇਦਾਰ ਦੀ ਦੇਖਭਾਲ ਕਰ ਰਹੀ ਸੀ ਜਿੱਥੇ ਮੁਲਜ਼ਮ ਨੇ ਉਸ ਨਾਲ ਜਬਰ-ਜਨਾਹ ਕੀਤਾ। -ਪੀਟੀਆਈ