ਪੁੱਡੂਚੇਰੀ, 3 ਮਈ
ਐੱਨਡੀਏ ਦੀ ਅਗਵਾਈ ਕਰ ਰਹੇ ਏਆਈਐੱਨਆਰਸੀ ਆਗੂ ਐੱਨ ਰੰਗਾਸਾਮੀ ਨੇ ਅੱਜ ਪੁੱਡੂਚੇਰੀ ’ਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਦਿੱਤਾ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 30 ਸੀਟਾਂ ’ਚੋਂ ਗੱਠਜੋੜ ਨੇ 16 ਸੀਟਾਂ ਜਿੱਤੀਆਂ ਹਨ। ਰੰਗਾਸਾਮੀ ਨੇ ਉਪ ਰਾਜਪਾਲ ਟੀ ਸੌਂਦਰਰਾਜਨ ਨਾਲ ਰਾਜ ਨਿਵਾਸ ’ਚ ਮੁਲਾਕਾਤ ਕਰਕੇ ਇਸ ਬਾਰੇ ਚਿੱਠੀ ਸੌਂਪੀ।
ਉਪ ਰਾਜਪਾਲ ਨੇ ਰੰਗਾਸਾਮੀ ਨੂੰ ਹਲਫ਼ ਲੈਣ ਦੇ ਸਮੇਂ ਦੀ ਜਾਣਕਾਰੀ ਦੇਣ ਲਈ ਕਿਹਾ ਹੈ। ਇਸ ਤੋਂ ਪਹਿਲਾਂ ਰੰਗਾਸਾਮੀ ਨੂੰ ਏਆਈਐੱਨਆਰਸੀ ਵਿਧਾਇਕ ਦਲ ਦਾ ਆਗੂ ਚੁਣਿਆ ਗਿਆ ਹੈ। ਪਾਰਟੀ ਸੂਤਰਾਂ ਮੁਤਾਬਕ ਹਲਫ਼ਦਾਰੀ ਸਮਾਗਮ 7 ਜਾਂ 9 ਮਈ ਨੂੰ ਹੋ ਸਕਦਾ ਹੈ। ਚੋਣਾਂ ’ਚ ਏਆਈਐੱਨਆਰਸੀ ਨੂੰ 10, ਭਾਜਪਾ ਨੂੰ 6, ਕਾਂਗਰਸ ਨੂੰ 2 ਅਤੇ ਡੀਐੱਮਕੇ ਨੂੰ 6 ਸੀਟਾਂ ਮਿਲੀਆਂ ਹਨ ਜਦਕਿ 6 ਆਜ਼ਾਦ ਉਮੀਦਵਾਰ ਚੋਣ ਜਿੱਤੇ ਹਨ। -ਪੀਟੀਆਈ