ਲਖਨਊ / ਕਾਨਪੁਰ ਦਿਹਾਤ, 27 ਜੂਨ
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਕਿਹਾ ਕਿ ਉਨ੍ਹਾਂ ਨੇ ਕਦੇ ਸੁਪਨੇ ਵਿਚ ਨਹੀਂ ਸੋਚਿਆ ਸੀ ਕਿ ਉਹ ਦੇਸ਼ ਦੇ ਸਰਵਉੱਚ ਅਹੁਦੇ ’ਤੇ ਬੈਠਣਗੇ। ਸ੍ਰੀ ਕੋਵਿੰਦ ਨੇ ਕਾਨਪੁਰ ਦਿ0ਹਾਤ ਜ਼ਿਲ੍ਹੇ ਵਿੱਚ ਸਥਿਤ ਆਪਣੇ ਜਨਮ ਸਥਾਨ ਪਿੰਡ ਪਰੌਂਖ ਪਿੰਡ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, “ਮੈਂ ਕਦੇ ਸੁਪਨੇ ਵਿਚ ਨਹੀਂ ਸੋਚਿਆ ਸੀ ਕਿ ਮੈਨੂੰ ਦੇਸ਼ ਵਿਚ ਸਰਵ ਉੱਚ ਅਹੁਦਾ ਸੰਭਾਲਣ ਦਾ ਮਾਣ ਮਿਲੇਗਾ ਪਰ ਸਾਡੀ ਲੋਕਤੰਤਰੀ ਪ੍ਰਣਾਲੀ ਵਿੱਚ ਅਜਿਹਾ ਸੰਭਵ ਹੈ।” ਰਾਸ਼ਟਰਪਤੀ ਨੇ ਸੁਤੰਤਰਤਾ ਸੰਗਰਾਮੀਆਂ ਅਤੇ ਸੰਵਿਧਾਨ ਦੇ ਨਿਰਮਾਤਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ, “ਮੈਂ ਅੱਜ ਜਿਥੇ ਵੀ ਪਹੁੰਚਿਆ ਹਾਂ, ਇਸਦਾ ਸਿਹਰਾ ਇਸ ਪਿੰਡ, ਇਸ ਖਿੱਤੇ ਦੀ ਮਿੱਟੀ ਅਤੇ ਤੁਹਾਡੇ ਪਿਆਰ ਅਤੇ ਅਸੀਸਾਂ ਨੂੰ ਜਾਂਦਾ ਹੈ। ਮਾਪਿਆਂ ਵਰਗੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਸਾਡਾ ਸੰਸਕਾਰ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਸਾਡੇ ਪਰਿਵਾਰ ਵਿਚ ਬਜ਼ੁਰਗਾਂ ਨੂੰ ਸਤਿਕਾਰ ਦੇਣ ਦੀ ਇਹ ਰਵਾਇਤ ਅੱਜ ਵੀ ਜਾਰੀ ਹੈ ਅਤੇ ਮੇਰੇ ਪਿੰਡ ਦੇ ਲੋਕਾਂ ਦੀਆਂ ਯਾਦਾਂ ਹਮੇਸ਼ਾਂ ਮੇਰੇ ਦਿਲ ਵਿਚ ਰਹਿਣਗੀਆਂ.