ਨਵੀਂ ਦਿੱਲੀ: ਸੀਨੀਅਰ ਭਾਰਤੀ ਸੂਚਨਾ ਸੇਵਾਵਾਂ ਅਫਸਰ (ਆਈਆਈਐੱਸ) ਰਮੇਸ਼ ਚੰਦਰ ਜੋਸ਼ੀ ਅੱਜ ਸੀਬੀਆਈ ਦੇ ਨਵੇਂ ਮੁੱਖ ਸੂਚਨਾ ਅਫ਼ਸਰ ਬਣ ਗਏ ਹਨ। ਸੀਬੀਆਈ ਦਾ ਇਹ ਅਹੁਦਾ ਮਾਰਚ ਮਹੀਨੇ ਤੋਂ ਖਾਲੀ ਪਿਆ ਸੀ। 1993 ਬੈਚ ਦੇ ਆਈਆਈਐੱਸ ਅਫਸਰ ਜੋਸ਼ੀ ਇਸ ਤੋਂ ਸਰਕਾਰ ਦੇ ਪ੍ਰੈੱਸ ਸੂਚਨਾ ਬਿਊਰੋ (ਪੀਆਈਬੀ) ਦੇ ਵਧੀਕ ਡਾਇਰੈਕਟਰ ਜਨਰਲ ਦੇ ਅਹੁਦੇ ’ਤੇ ਸਨ। -ਪੀਟੀਆਈ