ਨਵੀਂ ਦਿੱਲੀ: ਯੋਗ ਗੁਰੂ ਰਾਮਦੇਵ ਨੇ ‘ਐਲੋਪੈਥੀ’ ਬਾਰੇ ਆਪਣੇ ਬਿਆਨ ਵਾਪਸ ਲੈਣ ਤੋਂ ਬਾਅਦ ਅੱਜ ਟਵਿੱਟਰ ’ਤੇ ਆਈਐਮਏ ਦੇ ਨਾਂ ਇਕ ‘ਖੁੱਲ੍ਹਾ ਪੱਤਰ’ ਲਿਖ ਕੇ 25 ਸਵਾਲ ਪੁੱਛੇ ਹਨ। ਜ਼ਿਕਰਯੋਗ ਹੈ ਕਿ ਰਾਮਦੇਵ ਨੇ ਇਕ ਵੀਡੀਓ ਵਿਚ ‘ਐਲੋਪੈਥੀ’ ਨੂੰ ਕੋਵਿਡ ਦੇ ਇਲਾਜ ਲਈ ਵਰਤੇ ਜਾਣ ਬਾਰੇ ਟਿੱਪਣੀ ਕੀਤੀ ਸੀ ਜਿਸ ’ਤੇ ਮੈਡੀਕਲ ਐਸੋਸੀਏਸ਼ਨ ਨੇ ਇਤਰਾਜ਼ ਕੀਤਾ ਸੀ। ਰਾਮਦੇਵ ਨੇ ਪੁੱਛਿਆ ਕਿ ਕੀ ਐਲੋਪੈਥੀ ਬੀਪੀ ਅਤੇ ਸ਼ੂਗਰ ਦੀ ਕਿਸਮ ਇਕ ਤੇ ਦੋ ਤੋਂ ਪੱਕੀ ਰਾਹਤ ਦਿੰਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਫਾਰਮਾ ਸਨਅਤ ਤੋਂ ਵੀ ਸਵਾਲ ਪੁੱਛੇ ਕਿ ਕੀ ਇਨ੍ਹਾਂ ਕੋਲ ਥਾਇਰਾਈਡ, ਗਠੀਆ, ਕੋਲਾਇਟਿਸ ਤੇ ਦਮਾ ਦਾ ਪੱਕਾ ਇਲਾਜ ਹੈ। ਉਨ੍ਹਾਂ ਐਲੋਪੈਥੀ ਰਾਹੀਂ ਕਈ ਹੋਰ ਬਿਮਾਰੀਆਂ ਦੇ ਇਲਾਜ ਬਾਰੇ ਵੀ ਸਵਾਲ ਪੁੱਛੇ ਹਨ। ਰਾਮਦੇਵ ਨੇ ਕਿਹਾ ਕਿ ਡਾਕਟਰਾਂ ਨੂੰ ਤਾਂ ਫਿਰ ਕਦੇ ਵੀ ਬਿਮਾਰ ਨਹੀਂ ਹੋਣਾ ਚਾਹੀਦਾ ਜੇ ਐਲੋਪੈਥੀ ਕੋਲ ਹਰ ਮਰਜ਼ ਦਾ ਇਲਾਜ ਹੈ। -ਪੀਟੀਆਈ