ਨਵੀਂ ਦਿੱਲੀ, 1 ਦਸੰਬਰ
ਅਯੁੱਧਿਆ ਵਿੱਚ ਸਰਯੂ ਨਦੀ ’ਤੇ ਛੇਤੀ ਹੀ ‘ਰਾਮਾਇਣ ਕਰੂਜ਼ ਸੇਵਾ’ ਸ਼ੁਰੂ ਕੀਤੀ ਜਾਵੇਗੀ ਜੋ ਇਥੇ ਆਉਣ ਵਾਲੇ ਸ਼ਰਧਾਲੂਆਂ ਨੂੰ ‘ਰਾਮਚਰਿਤ ਮਾਨਸ ਯਾਤਰਾ’ ਕਰਾਏਗਾ। ਜਲ ਆਵਾਜਾਈ ਤੇ ਜਲਮਾਰਗ ਮੰਤਰਾਲੇ ਨੇ ਮੰਗਲਵਾਰ ਨੂੰ ਇਕ ਬਿਆਨ ਵਿੱਚ ਕਿਹਾ ਕਿ ਪਵਿੱਤਰ ਸਰਯੂ ਨਦੀ ’ਤੇ ਪਹਿਲੀ ਲਗਜ਼ਰੀ ਕਰੂਜ਼ ਸੇਵਾ ਛੇਤੀ ਸ਼ੁਰੂ ਕੀਤੀ ਜਾਵੇਗੀ। ਜਲਮਾਰਗ ਮੰਤਰਾਲੇ ਦੇ ਮੰਤਰੀ ਮਨਸੁਖ ਮੰਡਾਵੀਆ ਨੇ ਕਿਹਾ ਕਿ ਇਹ ਆਪਣੀ ਤਰ੍ਹਾਂ ਦੀ ਪਹਿਲੀ ਕਰੂਜ਼ ਸੇਵਾ ਹੋੇਵਗੀ ਜੋ ਲੋਕਪਿ੍ਅ ਘਾਟਾਂ ਕੋਲੋਂ ਲੰਘੇਗੀ ਅਤੇ ਸ਼ਰਧਾਲੂਆਂ ਨੂੰ ਨਿਵੇਕਲਾ ਅਨੁਭਵ ਮੁਹੱਈਆ ਕਰਾਏਗੀ। ਇਸ ਦੌਰਾਨ ਯਾਤਰੀਆਂ ਨੂੰ ਰਾਮਚਰਿਤ ਮਾਨਸ ’ਤੇ ਅਧਾਰਤ ਵੀਡੀਓ ਫਿਲਮ ਵੀ ਦਿਖਾਈ ਜਾਵੇਗੀ। -ਏਜੰਸੀ