ਨਵੀਂ ਦਿੱਲੀ: ਸਾਬਕਾ ਕੇਂਦਰੀ ਮੰਤਰੀ ਐੱਮਜੇ ਅਕਬਰ ਨੇ ਅੱਜ ਦਿੱਲੀ ਦੀ ਇੱਕ ਅਦਾਲਤ ਨੂੰ ਦੱਸਿਆ ਕਿ ਪੱਤਰਕਾਰ ਪ੍ਰਿਆ ਰਮਾਨੀ ਨੇ ਉਸ ਖ਼ਿਲਾਫ਼ ਜੋ 20 ਸਾਲ ਪਹਿਲਾਂ ਉਸ ਦੇ ਜਿਣਸੀ ਸ਼ੋਸ਼ਣ ਦੇ ਦੋਸ਼ ਲਾਏ ਹਨ, ਉਹ ਇਹ ਦੋਸ਼ ਸਾਬਤ ਕਰਨ ’ਚ ਨਾਕਾਮ ਰਹੀ ਹੈ। ਐੱਮਜੇ ਅਕਬਰ ਨੇ ਪ੍ਰਿਆ ਰਮਾਨੀ ਖ਼ਿਲਾਫ਼ ਦਾਇਰ ਮਾਣਹਾਨੀ ਕੇਸ ਦੀ ਆਖਰੀ ਸੁਣਵਾਈ ਦੌਰਾਨ ਆਪਣੀ ਵਕੀਲ ਗੀਤਾ ਲੂਥਰਾ ਰਾਹੀਂ ਵਧੀਕ ਚੀਫ ਮੈਟਰੋਪੋਲਿਟਨ ਜੱਜ ਰਵਿੰਦਰ ਕੁਮਾਰ ਦੀ ਅਦਾਲਤ ’ਚ ਹਲਫ਼ਨਾਮਾ ਦਾਇਰ ਕੀਤਾ ਹੈ। ਐਡਵੋਕੇਟ ਲੂਥਰਾ ਨੇ ਕਿਹਾ, ‘ਤੁਹਾਨੂੰ ਕੁਝ ਸਾਬਤ ਕਰਨਾ ਪਵੇਗਾ। ਹਵਾ ਵਿੱਚ ਗੱਲਾਂ ਨਹੀਂ ਹੋ ਸਕਦੀਆਂ। ਸਿਰਫ਼ ਇਹ ਕਹਿਣ ਨਾਲ ਕਿ ਇਹ ਮੇਰਾ ਸੱਚ ਹੈ, ਨਾਲ ਕੁਝ ਵੀ ਸੱਚ ਨਹੀਂ ਹੋ ਸਕਦਾ। ਤੁਹਾਨੂੰ ਟੈਲੀਫੋਨ ਰਿਕਾਰਡ, ਕਾਰ ਪਾਰਕਿੰਗ, ਸੀਸੀਟੀਵੀ ਦੀ ਫੁਟੇਜ ਪੇਸ਼ ਕਰਨੀ ਪਵੇਗੀ।’ ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ 14 ਜਨਵਰੀ ਨੂੰ ਪਾ ਦਿੱਤੀ ਹੈ।
-ਪੀਟੀਆਈ