ਨਵੀਂ ਦਿੱਲੀ, 13 ਦਸੰਬਰ
ਰਾਮ ਮੰਦਿਰ ਉਸਾਰੀ ਕਮੇਟੀ ਨੇ ਮੰਦਿਰ ਦੇ ਕੰਮ ਦੀ ਨਿਗਰਾਨੀ ਲਈ ਭਾਰਤ ਦੇ ਉਘੇ ਇੰਜਨੀਅਰਾਂ ਅਤੇ ਮਾਹਿਰਾਂ ਦੀ ਅੱਠ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਕਮੇਟੀ ਦੀ ਅਗਵਾਈ ਆਈਆਈਟੀ ਦੇ ਸਾਬਕਾ ਡਾਇਰੈਕਟਰ ਵੀਐਸ ਰਾਜੂ ਕਰਨਗੇ। ਕਮੇਟੀ ਦੇ ਹੋਰਨਾਂ ਮੈਂਬਰਾਂ ਵਿੱਚ ਸੀਬੀਆਰਆਈ ਰੁੜਕੀ ਦੇ ਡਾਇਰੈਕਟਰ ਐਨ ਗੋਪਾਲ ਕ੍ਰਿਸ਼ਨਨ, ਐਨਆਈਟੀ ਸੁੂਰਤ ਦੇ ਡਾਇਰੈਕਟਰ ਐਸ ਆਰ ਗਾਂਧੀ, ਆਈਆਈਟੀ ਗੁਹਾਟੀ ਦੇ ਡਾਇਰੈਕਟਰ ਟੀਜੀ ਸੀਤਾਰਾਮ, ਆਈਆਈਟੀ ਦਿੱਲੀ ਦੇ ਪ੍ਰੋਫੈਸਰ ਬੀ ਭੱਟਾਚਾਰਜੀ, ਟੀਸੀਆਈ ਦੇ ਸਲਾਹਕਾਰ ਏਬੀ ਮੁੱਲ ਤੋਂ ਇਲਾਵਾ ਆਈਆਈਟੀ ਮਦਰਾਸ ਦੇ ਮਨੂ ਸੰਥਾਨਮ ਅਤੇ ਆਈਆਈਟੀ ਬੰਬੇ ਦੇ ਪ੍ਰਦੀਪਤ ਬੈਨਰਜੀ ਵੀ ਸ਼ਾਮਲ ਹਨ। ਅਯੁੱਧਿਆ ਦੇ ਭਾਜਪਾ ਵਿਧਾਇਕ ਵੇਦ ਗੁਪਤਾ ਨੇ ਐਤਵਾਰ ਨੂੰ ਦੱਸਿਆ ਕਿ ਰਾਮ ਮੰਦਿਰ ਉਸਾਰੀ ਕਮੇਟੀ ਨੇ ਨੋਟੀਫਿਕੇਸ਼ਨ ਰਾਹੀਂ ਕਮੇਟੀ ਦਾ ਗਠਨ ਕੀਤਾ ਹੈ। -ਏਜੰਸੀ