ਅਯੁੱਧਿਆ: ਰਾਮ ਮੰਦਿਰ ਉਸਾਰੀ ਕਮੇਟੀ ਨੇ ਮੰਦਿਰ ਉਸਾਰੀ ਵਾਸਤੇ ਨੀਂਹ ਪੱਥਰ ਰੱਖਣ ਦੇ ਕੰਮ ਦੀ ਨਿਗਰਾਨੀ ਲਈ ਭਾਰਤ ਦੇ ਉੱਘੇ ਇੰਜਨੀਅਰਾਂ ਅਤੇ ਮਾਹਿਰਾਂ ਦੀ ਅੱਠ ਮੈਂਬਰੀ ਕਮੇਟੀ ਕਾਇਮ ਕੀਤੀ ਹੈ। ਕਮੇਟੀ ਦੀ ਅਗਵਾਈ ਆਈਆਈਟੀ ਦੇ ਸਾਬਕਾ ਡਾਇਰੈਕਟਰ ਵੀ.ਐੱਸ. ਰਾਜੂ ਕਰਨਗੇ। ਕਮੇਟੀ ਦੇ ਹੋਰਨਾਂ ਮੈਂਬਰਾਂ ਵਿੱਚ ਸੀਬੀਆਰਆਈ ਰੁੜਕੀ ਦੇ ਡਾਇਰੈਕਟਰ ਐੱਨ. ਗੋਪਾਲ ਕ੍ਰਿਸ਼ਨਨ, ਐੱਨਆਈਟੀ ਸੁੂਰਤ ਦੇ ਡਾਇਰੈਕਟਰ ਐੱਸ.ਆਰ. ਗਾਂਧੀ, ਆਈਆਈਟੀ ਗੁਹਾਟੀ ਦੇ ਡਾਇਰੈਕਟਰ ਟੀ.ਜੀ. ਸੀਤਾਰਾਮ, ਆਈਆਈਟੀ ਦਿੱਲੀ ਦੇ ਪ੍ਰੋਫੈਸਰ ਬੀ. ਭੱਟਾਚਾਰਜੀ, ਟੀਸੀਆਈ ਦੇ ਸਲਾਹਕਾਰ ਏ.ਬੀ. ਮੁੱਲ ਤੋਂ ਇਲਾਵਾ ਆਈਆਈਟੀ ਮਦਰਾਸ ਦੇ ਮਨੂ ਸੰਥਾਨਮ ਅਤੇ ਆਈਆਈਟੀ ਬੰਬੇ ਦੇ ਪ੍ਰਦੀਪਤ ਬੈਨਰਜੀ ਵੀ ਸ਼ਾਮਲ ਹਨ। ਅਯੁੱਧਿਆ ਤੋਂ ਭਾਜਪਾ ਵਿਧਾਇਕ ਵੇਦ ਗੁਪਤਾ ਨੇ ਅੱਜ ਦੱਸਿਆ ਕਿ ਰਾਮ ਮੰਦਿਰ ਉਸਾਰੀ ਕਮੇਟੀ ਨੇ ਨੋਟੀਫਿਕੇਸ਼ਨ ਰਾਹੀਂ ਇਸ ਕਮੇਟੀ ਦਾ ਗਠਨ ਕੀਤਾ ਹੈ। -ਏਜੰਸੀ