ਤਿੰਨ ਸਾਲਾਂ ਵਿੱਚ ਬਣ ਜਾਵੇਗਾ ਰਾਮ ਮੰਦਰ: ਗਿਰੀ ਮਹਾਰਾਜ

ਉਸਾਰੀ ’ਤੇ 1100 ਕਰੋੜ ਤੋਂ ਵੱਧ ਖਰਚਾ ਹੋਣ ਦਾ ਅਨੁਮਾਨ

ਤਿੰਨ ਸਾਲਾਂ ਵਿੱਚ ਬਣ ਜਾਵੇਗਾ ਰਾਮ ਮੰਦਰ: ਗਿਰੀ ਮਹਾਰਾਜ

ਮੁੰਬਈ, 24 ਜਨਵਰੀ

ਰਾਮ ਮੰਦਰ ਟਰੱਸਟ ਦੇ ਇਕ ਪ੍ਰਮੁੱਖ ਅਹੁਦੇਦਾਰ ਨੇ ਅੱਜ ਕਿਹਾ ਕਿ ਅਯੁੱਧਿਆ ਵਿੱਚ ਕਰੀਬ ਤਿੰਨ ਸਾਲਾਂ ’ਚ ਰਾਮ ਮੰਦਰ ਬਣ ਜਾਵੇਗਾ ਅਤੇ ਮੰਦਰ ਦੀ ਉਸਾਰੀ ’ਤੇ 1100 ਕਰੋੜ ਰੁਪਏ ਤੋਂ ਵੱਧ ਦਾ ਖ਼ਰਚਾ ਆਵੇਗਾ।

ਰਾਮ ਜਨਮ ਭੂਮੀ ਤੀਰਥ ਸ਼ੇਤਰ ਨਿਆਸ ਦੇ ਖ਼ਜ਼ਾਨਚੀ ਸਵਾਮੀ ਗੋਵਿੰਦ ਦੇਵ ਗਿਰੀ ਮਹਾਰਾਜ ਨੇ ਕਿਹਾ, ‘‘ਮੁੱਖ ਮੰਦਰ ਬਣਨ ਵਿੱਚ ਤਿੰਨ ਤੋਂ ਸਾਢੇ ਤਿੰਨ ਸਾਲ ਦਾ ਸਮਾਂ ਲੱਗੇਗਾ ਅਤੇ ਇਸ ’ਤੇ 300-400 ਕਰੋੜ ਰੁਪਏ ਖ਼ਰਚਾ ਆਵੇਗਾ। ਸਮੁੱਚੀ 70 ਏਕੜ ਜ਼ਮੀਨ ਦੇ ਵਿਕਾਸ ’ਤੇ 1100 ਕਰੋੜ ਰੁਪਏ ਤੋਂ ਵੀ ਵੱਧ ਦਾ ਖਰਚਾ ਆਵੇਗਾ।’’ ਉਨ੍ਹਾਂ ਕਿਹਾ ਕਿ ਉਹ ਰਾਮ ਮੰਦਰ ਨਿਰਮਾਣ ਪ੍ਰਾਜੈਕਟ ਵਿੱਚ ਸ਼ਾਮਲ ਮਾਹਿਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਇਨ੍ਹਾਂ ਅੰਕੜਿਆਂ ’ਤੇ ਪਹੁੰਚੇ ਹਨ। ਏਬੀਪੀ ਮਾਝਾ ਮਰਾਠੀ ਟੀਵੀ ਚੈਨਲ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਹੁਣ ਤੱਕ ਟਰੱਸਟ ਵੱਲੋਂ ਇਸ ਪ੍ਰਾਜੈਕਟ ’ਤੇ ਆਉਣ ਵਾਲੇ ਖਰਚੇ ਸਬੰਧੀ ਕੋਈ ਰਸਮੀ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

ਇਹ ਪੁੱਛੇ ਜਾਣ ’ਤੇ ਕਿ ਕੀ ਉਹ ਮੰਦਰ ਦੀ ਉਸਾਰੀ ਲਈ ਫੰਡ ਲੈਣ ਵਾਸਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊੱਧਵ ਠਾਕਰੇ ਦੇ ਘਰ ਜਾਣਾ ਚਾਹੋਗੇ, ’ਤੇ ਉਨ੍ਹਾਂ ਕਿਹਾ, ‘‘ਜੇਕਰ ਉਹ ਯੋਗਦਾਨ ਪਾਉਣ ਲਈ ਤਿਆਰ ਹਨ ਤਾਂ ਮੈਂ ਜਾਣਾ ਚਾਹਾਂਗਾ। ਸ਼ਿਵ ਸੈਨਾ ਦੇ ਆਗੂ ਤੇ ਮਹਾਰਾਸ਼ਟਰ ਵਿਧਾਨਕ ਕੌਂਸਲ ਦੇ ਡਿਪਟੀ ਚੇਅਰਪਰਸਨ ਨੀਲਮ ਗੋੜੇ ਨੇ ਸਾਨੂੰ ਇਕ ਕਿੱਲੋਂ ਚਾਂਦੀ ਦੀ ਇੱਟ ਦਿੱਤੀ ਹੈ। ਇਹ ਪੁੱਛੇ ਜਾਣ ’ਤੇ ਕਿ ਕੀ ਉਹ ਕਾਂਗਰਸੀ ਆਗੂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੇ ਘਰ ਮੰਦਰ ਲਈ ਸਹਿਯੋਗ ਮੰਗਣ ਜਾਣਗੇ, ’ਤੇ ਉਨ੍ਹਾਂ ਕਿਹਾ, ‘‘ਜੇਕਰ ਕੋਈ ਇਸ ਗੱਲ ਦੀ ਗਰੰਟੀ ਲਵੇ ਕਿ ਉੱਥੇ ਮੇਰਾ ਅਪਮਾਨ ਨਹੀਂ ਹੋਵੇਗਾ, ਤਾਂ ਮੈਂ ਜਾਣ ਲਈ ਤਿਆਰ ਹਾਂ।’’ ਉਨ੍ਹਾਂ ਕਿਹਾ, ‘‘ਰਾਮ ਮੰਦਰ ਦੀ ਉਸਾਰੀ ਲਈ ਕੁਝ ਕਾਰਪੋਰੇਟ ਲੋਕਾਂ ਤੋਂ ਫੰਡ ਇਕੱਠਾ ਕਰਨਾ ਸਾਡੇ ਲਈ ਸੰਭਵ ਸੀ। ਕੁਝ ਕਾਰਪੋਰੇਟ ਘਰਾਣਿਆਂ ਨੇ ਸਾਡੇ ਤੱਕ ਪਹੁੰਚ ਕੀਤੀ ਸੀ ਤੇ ਮੰਦਰ ਦਾ ਡਿਜ਼ਾਈਨ ਦੇਣ ਦੀ ਅਪੀਲ ਕੀਤੀ ਸੀ ਅਤੇ ਸਾਨੂੰ ਭਰੋਸਾ ਦਿਵਾਇਆ ਸੀ ਕਿ ਉਹ ਮੰਦਰ ਦਾ ਪ੍ਰਾਜੈਕਟ ਮੁਕੰਮਲ ਕਰ ਦੇਣਗੇ ਪਰ ਮੈਂ ਉਨ੍ਹਾਂ ਦੀ ਇਹ ਬੇਨਤੀ ਨਿਮਰਤਾਪੂਰਵਕ ਨਾਮਨਜ਼ੂਰ ਕਰ ਦਿੱਤੀ।’’ ਇਹ ਪੁੱਛੇ ਜਾਣ ’ਤੇ ਕਿ ਕੁਝ ਲੋਕਾਂ ਵੱਲੋਂ ਰਾਮ ਮੰਦਰ ਲਈ ਫ਼ੰਡ ਇਕੱਠੀ ਕਰਨ ਦੀ ਮੁਹਿੰਮ ਨੂੰ ਸਾਲ 2024 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਦੀ ਮੁਹਿੰਮ ਦੱਸ ਕੇ ਇਸ ਦੀ ਆਲੋਚਨਾ ਕੀਤੀ ਜਾ ਰਹੀ ਹੈ, ਬਾਰੇ ਉਨ੍ਹਾਂ ਕਿਹਾ, ‘‘ਲੋਕਾਂ ਨੂੰ ਉਸੇ ਤਰ੍ਹਾਂ ਦਾ ਦਿਖਦਾ ਹੈ ਜਿਸ ਰੰਗ ਦਾ ਉਹ ਚਸ਼ਮਾ ਪਾਉਂਦੇ ਹਨ। ਅਸੀਂ ਕੋਈ ਚਸ਼ਮਾ ਨਹੀਂ ਪਾਉਂਦੇ ਅਤੇ ਸਾਡੀਆਂ ਨਜ਼ਰਾਂ ਸ਼ਰਧਾ ਦੀ ਰਾਹ ’ਤੇ ਲੱਗੀਆਂ ਹੋਈਆਂ ਹਨ। ਸਾਡਾ ਟੀਚਾ ਰਾਮ ਮੰਦਰ ਲਈ ਫੰਡ ਇਕੱਠਾ ਕਰਨ ਵਾਸਤੇ 6.5 ਲੱਖ ਪਿੰਡਾਂ ਤੇ 15 ਕਰੋੜ ਘਰਾਂ ਤੱਕ ਪਹੁੰਚ ਕਰਨ ਦਾ ਹੈ।’’  -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਮਿਲਾਪ ਦਾ ਮਹੀਨਾ ਫੱਗਣ

ਮਿਲਾਪ ਦਾ ਮਹੀਨਾ ਫੱਗਣ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਸ਼ਹਿਰ

View All