ਰਕੁਲ ਪ੍ਰੀਤ ਤੇ ਕ੍ਰਿਸ਼ਮਾ ਪ੍ਰਕਾਸ਼ ਐੱਨਸੀਬੀ ਅੱਗੇ ਪੇਸ਼

ਰਕੁਲ ਪ੍ਰੀਤ ਤੇ ਕ੍ਰਿਸ਼ਮਾ ਪ੍ਰਕਾਸ਼ ਐੱਨਸੀਬੀ ਅੱਗੇ ਪੇਸ਼

ਰਕੁਲ ਪ੍ਰੀਤ

ਮੁੁੰਬਈ, 25 ਸਤੰਬਰ

ਅਦਾਕਾਰਾ ਰਕੁਲ ਪ੍ਰੀਤ ਸਿੰਘ ਤੇ ਦੀਪਿਕਾ ਪਾਦੂਕੋਣ ਦੀ ਮੈਨੇਜਰ ਕ੍ਰਿਸ਼ਮਾ ਪ੍ਰਕਾਸ਼ ਨੇ ਅੱਜ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਅੱਗੇ ਪੇਸ਼ ਹੋ ਕੇ ਆਪੋ ਆਪਣੇ ਬਿਆਨ ਦਰਜ ਕਰਵਾਏ। ਐੱਨਸੀਬੀ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਮੌਤ ਮਾਮਲੇ ਦੀ ਨਸ਼ਿਆਂ ਦੇ ਪੱਖ ਤੋਂ ਜਾਂਚ ਕਰ ਰਹੀ ਹੈ। ਬਿਊਰੋ ਨੇ ਇਸ ਕੇਸ ਵਿੱਚ ਪੁੱਛਗਿੱਛ ਲਈ ਪਾਦੂਕੋਣ ਤੋਂ ਇਲਾਵਾ ਸ਼੍ਰਧਾ ਕਪੂਰ ਤੇ ਸਾਰਾ ਅਲੀ ਖ਼ਾਨ ਨੂੰ ਵੀ ਤਲਬ ਕੀਤਾ ਹੈ। ਪਾਦੂਕੋਣ ਭਲਕੇ ਐੱਨਸੀਬੀ ਕੋਲ ਪੇਸ਼ ਹੋਵੇਗੀ। ਇਸ ਤੋਂ ਪਹਿਲਾਂ ਐੱਨਸੀਬੀ ਨੇ ਵੀਰਵਾਰ ਨੂੰ ਸੁਸ਼ਾਂਤ ਦੀ ਸਾਬਕਾ ਮੈਨੇਜਰ ਸ਼ਰੂਤੀ ਮੋਦੀ ਤੇ ਫੈਸ਼ਨ ਡਿਜ਼ਾਈਨਰ ਸਿਮੋਨ ਖੰਬਾਟਾ ਤੋਂ ਪੁੱਛ-ਪੜਤਾਲ ਕੀਤੀ ਸੀ। ਰੀਆ ਚੱਕਰਵਰਤੀ, ਜੋ ਇਸ ਵੇਲੇ ਨਿਆਂਹਿਕ ਹਿਰਾਸਤ ਤਹਿਤ ਜੇਲ੍ਹ ਵਿੱਚ ਬੰਦ ਹੈ, ਤੋਂ ਕੀਤੀ ਪੁੱਛ-ਪੜਤਾਲ ਦੌਰਾਨ ਵੱਟਸਐਪ ਚੈਟ ਵਿੱਚ ਦੀਪਿਕਾ ਸਮੇਤ ਹੋਰਨਾਂ ਉੱਘੀਆਂ ਅਭਿਨੇਤਰੀਆਂ ਦੇ ਨਾਮ ਸਾਹਮਣੇ ਆਏ ਸਨ। ਸੁਸ਼ਾਂਤ 14 ਜੂਨ ਨੂੰ ਬਾਂਦਰਾ ਸਥਿਤ ਆਪਣੇ ਘਰ ਵਿੱਚ ਮ੍ਰਿਤ ਮਿਲਿਆ ਸੀ। ਰਕੁਲ ਨੂੰ ਪਹਿਲਾਂ ਵੀਰਵਾਰ ਲਈ ਸੰਮਨ ਕੀਤਾ ਗਿਆ ਸੀ, ਪਰ ਉਸ ਦੀ ਟੀਮ ਨੇ ਐੱਨਸੀਬੀ ਵੱਲੋਂ ਕੋਈ ਸੰਮਨ ਨਾ ਮਿਲਣ ਦਾ ਦਾਅਵਾ ਕੀਤਾ ਸੀ। ਰਕੁਲ ਤੋਂ ਇਲਾਵਾ ਅੱਜ ਪਾਦੂਕੋਣ ਦੀ ਮੈਨੇਜਰ ਕ੍ਰਿਸ਼ਮਾ ਪ੍ਰਕਾਸ਼ ਤੇ ਧਰਮਾ ਪ੍ਰੋਡਕਸ਼ਨ ਦੇ ਕਾਰਜਕਾਰੀ ਨਿਰਮਾਤਾ ਕਸ਼ਿਤਿਜ ਰਵੀ ਤੋਂ ਵੀ ਸਵਾਲ ਪੁੱਛੇ ਗਏ। ਐੱਨਸੀਬੀ ਦੀ ਟੀਮ ਨੇ ਵੀਰਵਾਰ   ਨੂੰ ਰਵੀ ਦੀ ਵਰਸੋਵਾ ਸਥਿਤ ਰਿਹਾਇਸ਼ ’ਤੇ ਛਾਪਾ ਮਾਰਿਆ ਸੀ। ਇਸ ਦੌਰਾਨ ਐੱਨਸੀਬੀ ਦੇ ਇਕ ਅਧਿਕਾਰੀ ਨੇ ਕਿਹਾ ਕਿ ਰੀਆ ਚੱਕਰਬਰਤੀ ਸੁਸ਼ਾਂਤ       ਲਈ ਡਰੱਗਜ਼ ਆਪਣੇ ਭਰਾ ਸ਼ੌਵਿਕ ਕੋਲੋਂ ਲੈਂਦੀ ਸੀ। -ਪੀਟੀਆਈ/ਆਈਏਐੱਨਐੱਸ

‘ਸੁਸ਼ਾਂਤ ਦੀ ਮੌਤ ਗਲਾ ਘੁੱਟਣ ਨਾਲ ਹੋਈ’

ਨਵੀਂ ਦਿੱਲੀ: ਸੁਸ਼ਾਂਤ ਸਿੰਘ ਰਾਜਪੂਤ ਪਰਿਵਾਰ ਦੇ ਵਕੀਲ ਵਿਕਾਸ ਸਿੰਘ ਨੇ ਅੱਜ ਦਾਅਵਾ ਕੀਤਾ ਕਿ ਏਮਸ ਦੀ ਟੀਮ ਵਿੱਚ ਸ਼ਾਮਲ ਡਾਕਟਰ ਨੇ ‘ਬਹੁਤ ਪਹਿਲਾਂ’ ਉਸ ਨੂੰ ਦੱਸਿਆ ਕਿ ਰਾਜਪੂਤ ਦੀਆਂ ਭੇਜੀਆਂ ਫੋਟੋਆਂ ਵੇਖ ਕੇ ਉਸ ਨੂੰ ਇੰਜ ਲਗਦਾ ਹੈ ਕਿ ਅਦਾਕਾਰ ਦੀ ਮੌਤ ਖ਼ੁਦਕੁਸ਼ੀ ਨਹੀਂ, ਬਲਕਿ ਕਥਿਤ ਗ਼ਲਾ ਘੁੱਟਣ ਕਰਕੇ ਹੋਈ ਸੀ। ਸਿੰਘ ਨੇ ਇਕ ਟਵੀਟ ’ਚ ਕਿਹਾ ਕਿ ਸੀਬੀਆਈ ਵੱਲੋਂ ਇਸ ਕੇਸ ਵਿੱਚ ਫੈਸਲਾ ਲੈਣ ’ਚ ਕੀਤੀ ਜਾ ਰਹੀ ਬੇਲੋੜੀ ਦੇਰੀ ਕਰਕੇ ਉਹ ‘ਨਿਰਾਸ਼’ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨਾਂ ਤੇ ਸਰਕਾਰ ਵਿਚਾਲੇ ਮੀਟਿੰਗ ਮੁੜ ਬੇਸਿੱਟਾ

ਕਿਸਾਨਾਂ ਤੇ ਸਰਕਾਰ ਵਿਚਾਲੇ ਮੀਟਿੰਗ ਮੁੜ ਬੇਸਿੱਟਾ

* ਸਰਕਾਰ ਖੇਤੀ ਕਾਨੂੰਨਾਂ ’ਚ ਕੁਝ ਤਬਦੀਲੀ ਕਰਨ ਲਈ ਰਾਜ਼ੀ; ਅਗਲੇ ਗੇੜ ਦੀ...

ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਿਨਾਂ ਕੁਝ ਵੀ ਮਨਜ਼ੂਰ ਨਹੀਂ: ਬੀਕੇਯੂ ਉਗਰਾਹਾਂ

ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਿਨਾਂ ਕੁਝ ਵੀ ਮਨਜ਼ੂਰ ਨਹੀਂ: ਬੀਕੇਯੂ ਉਗਰਾਹਾਂ

ਹਰਿਆਣਾ ਦੀਆਂ ਕਿਸਾਨ ਔਰਤਾਂ ਨੇ ਵੀ ਹਕੂਮਤ ਨੂੰ ਵੰਗਾਰਿਆ; ਮੋਦੀ ਹਕੂਮਤ ...

ਗਲਵਾਨ ਘਾਟੀ ’ਚ ਵਾਪਰੀ ਘਟਨਾ ਚੀਨ ਦੀ ਯੋਜ

ਗਲਵਾਨ ਘਾਟੀ ’ਚ ਵਾਪਰੀ ਘਟਨਾ ਚੀਨ ਦੀ ਯੋਜ

ਭਾਰਤ ਨੇ ਅਮਰੀਕੀ ਕਮਿਸ਼ਨ ਦੀ ਰਿਪੋਰਟ ਦੇ ਆਧਾਰ ’ਤੇ ਕੀਤਾ ਦਾਅਵਾ; ਦੋਵਾਂ...

ਸ਼ਹਿਰ

View All