ਨਵੀਂ ਦਿੱਲੀ: ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਗ਼ੁਲਾਮ ਨਬੀ ਆਜ਼ਾਦ ਦਾ ਕਰੋਨਾ ਟੈਸਟ ਪਾਜ਼ੇਟਿਵ ਪਾਇਆ ਗਿਆ ਹੈ। ਆਜ਼ਾਦ ਨੇ ਅੱਜ ਟਵੀਟ ਕੀਤਾ, ‘ਮੇਰਾ ਕੋਵਿਡ-19 ਦਾ ਟੈਸਟ ਪਾਜ਼ੇਟਿਵ ਆਇਆ ਹੈ। ਮੈਂ ਘਰ ’ਚ ਹੀ ਇਕਾਂਤਵਾਸ ਹਾਂ। ਪਿਛਲੇ ਕੁਝ ਦਿਨਾਂ ਦੌਰਾਨ ਜੋ ਵੀ ਮੇਰੇ ਸੰਪਰਕ ’ਚ ਆਏ ਹਨ ਕਿਰਪਾ ਕਰਕੇ ਉਹ ਕੋਵਿਡ ਨਿਯਮਾਂ ਦਾ ਪਾਲਣ ਕਰਨ।’
-ਆਈਏਐੱਨਐੱਸ