ਨਵੀਂ ਦਿੱਲੀ: ਕਾਂਗਰਸ ਦੇ ਪੀ.ਚਿਦੰਬਰਮ ਤੇ ਰਾਜੀਵ ਸ਼ੁਕਲਾ, ‘ਆਪ’ ਦੇ ਬਲਬੀਰ ਸਿੰਘ ਸੀਚੇਵਾਲ ਤੇ ਵਿਕਰਮਜੀਤ ਸਿੰਘ ਸਾਹਨੀ, ਸਾਬਕਾ ਕਾਂਗਰਸੀ ਆਗੂ ਕਪਿਲ ਸਿੱਬਲ, ਆਰਜੇਡੀ ਦੀ ਮੀਸਾ ਭਾਰਤੀ ਤੇ ਆਰਐੱਲਡੀ ਦੇ ਜੈਯੰਤ ਚੌਧਰੀ ਉਨ੍ਹਾਂ 41 ਜੇਤੂਆਂ ’ਚ ਸ਼ਾਮਲ ਹਨ, ਜਿਨ੍ਹਾਂ ਨੂੰ ਅੱਜ ਰਾਜ ਸਭਾ ਲਈ ਬਿਨਾਂ ਮੁਕਾਬਲਾ ਚੁਣਿਆ ਗਿਆ ਹੈ। ਇਨ੍ਹਾਂ ਉਮੀਦਵਾਰਾਂ ’ਚੋਂ 11 ਯੂਪੀ, 6 ਤਾਮਿਲ ਨਾਡੂ, ਪੰਜ ਬਿਹਾਰ, ਚਾਰ ਆਂਧਰਾ ਪ੍ਰਦੇਸ਼, ਤਿੰਨ-ਤਿੰਨ ਮੱਧ ਪ੍ਰਦੇਸ਼ ਤੇ ਉੜੀਸਾ, ਦੋ-ਦੋ ਪੰਜਾਬ, ਛੱਤੀਸਗੜ੍ਹ ਤੇ ਤਿਲੰਗਾਨਾ ਅਤੇ ਇਕ ਉੱਤਰਾਖੰਡ ਨਾਲ ਸਬੰਧਨ ਹਨ। ਭਾਜਪਾ ਦੇ 14, ਕਾਂਗਰਸ ਤੇ ਵਾਈਐੱਸਆਰ ਦੇ 4-4, ਡੀਐਮਕੇ ਤੇ ਬੀਜੇਡੀ ਦੇ 3-3, ਆਪ, ਆਰਜੇਡੀ, ਟੀਆਰਐੈੱਸ, ਅੰਨਾਡੀਐੱਮਕੇ ਦੇ 2-2 ਅਤੇ ਜੇਡੀਯੂ, ਸਪਾ ਦੇ ਉਮੀਦਵਾਰ ਜੇਤੂ ਰਹੇ ਹਨ। -ਪੀਟੀਆਈ