ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਦੁਵੱਲੇ ਰੱਖਿਆ ਸਮਝੌਤੇ ਨੂੰ ਮਜ਼ਬੂਤ ਕਰਨ ਦੀਆਂ ਨਵੀਆਂ ਸੰਭਾਵਨਾਵਾਂ ਤਲਾਸ਼ਣ ਲਈ ਭਲਕ ਐਤਵਾਰ ਤੋਂ ਮਿਸਰ ਦਾ ਤਿੰਨ ਰੋਜ਼ਾ ਦੌਰਾ ਸ਼ੁਰੂ ਕਰਨਗੇ। ਰਾਜਨਾਥ ਦੇ ਦੌਰੇ ਦੌਰਾਨ ਭਾਰਤ ਅਤੇ ਮਿਸਰ ਦਰਮਿਆਨ ਰੱਖਿਆ ਸਹਿਯੋਗ ਨੂੰ ਹੋਰ ਹੁਲਾਰਾ ਦੇਣ ਲਈ ਇੱਕ ਸਮਝੌਤੇ ’ਤੇ ਦਸਤਖ਼ਤ ਵੀ ਕੀਤੇ ਜਾਣਗੇ। -ਪੀਟੀਆਈ