ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਤਾਸ਼ਕੰਦ ਵਿੱਚ ਉਜ਼ਬੇਕਿਸਤਾਨ, ਕਜ਼ਾਖਸਤਾਨ ਤੇ ਬੇਲਾਰੂਸ ਦੇ ਆਪਣੇ ਹਮਰੁਤਬਾਵਾਂ ਨਾਲ ਵੱਖੋ-ਵੱਖਰੀਆਂ ਮੁਲਾਕਾਤਾਂ ਕਰਕੇ ਦੁਵੱਲੀ ਗੱਲਬਾਤ ਕੀਤੀ। ਸਿੰਘ ਤਿੰਨ ਦਿਨਾ ਤਾਸ਼ਕੰਦ ਦੌਰੇ ’ਤੇ ਹਨ। ਸਿੰਘ ਉਜ਼ਬੇਕਿਸਤਾਨ ਦੀ ਰਾਜਧਾਨੀ ਤਾਸ਼ਕੰਦ ਵਿੱਚ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜ਼ੇਸ਼ਨ (ਐੱਸਸੀਓ) ਦੇ ਰੱਖਿਆ ਮੰਤਰੀਆਂ ਦੀ ਕਾਨਕਲੇਵ ਵਿੱਚ ਸ਼ਾਮਲ ਹੋਣ ਲਈ ਉਥੇ ਗਏ ਹਨ। -ਪੀਟੀਆਈ