ਨਵੀਂ ਦਿੱਲੀ, 27 ਮਈ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਥਿਆਰਬੰਦ ਫੌਜੀ ਬਲਾਂ ਤੇ ਸਾਬਕਾ ਫੌਜੀਆਂ ਨੂੰ ਆਨਲਾਈਨ ਮੈਡੀਕਲ ਸਲਾਹ ਮਸ਼ਵਰੇ ਤੇ ਹੋਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਇਰਾਦੇ ਨਾਲ ਓਪੀਡੀ ਪੋਰਟਲ ਦੀ ਸ਼ੁਰੂਆਤ ਕੀਤੀ ਹੈ। ਰੱਖਿਆ ਮੰਤਰੀ ਨੇ ਵਰਚੁਅਲ ਸਮਾਗਮ ਦੌਰਾਨ ਕਿਹਾ ਕਿ ਅੱਜ ਦੇ ਨਾਜ਼ੁਕ ਸਮੇਂ ਵਿੱਚ ਹਥਿਆਰਬੰਦ ਬਲਾਂ ਨੂੰ ਸਿਹਤ ਸੇਵਾਵਾਂ ਦੇਣਾ ਅਹਿਮ ਪੇਸ਼ਕਦਮੀ ਹੈ। ਇਸ ਮੌਕੇ ਤਿੰਨ ਸੈਨਾਵਾਂ ਦੇ ਮੁਖੀ ਜਨਰਲ ਬਿਪਿਨ ਰਾਵਤ, ਥਲ ਸੈਨਾ ਮੁਖੀ ਜਨਰਲ ਐੱਮ.ਐੱਮ.ਨਰਵਾਣੇ ਤੇ ਜਲਸੈਨਾ ਮੁਖੀ ਚੀਫ਼ ਐਡਮਿਰਲ ਕਰਮਬੀਰ ਸਿੰਘ ਵੀ ਮੌਜੂਦ ਸਨ।
-ਪੀਟੀਆਈ