ਨਵੀਂ ਦਿੱਲੀ, 3 ਅਗਸਤ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ (ਏਐੱਫਐੱਮਐੱਸ) ਦੀਆਂ ਵਿੱਤੀ ਸ਼ਕਤੀਆਂ ਵਧਾ ਦਿੱਤੀਆਂ ਹਨ। ਏਐੱਫਐੱਮਐੱਸ ਦੇਸ਼ ਭਰ ਵਿੱਚ ਮੁਲਾਜ਼ਮਾਂ, ਸੇਵਾਮੁਕਤ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਕਈ ਹਸਪਤਾਲ ਚਲਾ ਰਿਹਾ ਹੈ। ਰੱਖਿਆ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਵਿੱਤੀ ਸ਼ਕਤੀਆਂ ਵਧਾਉਣ ਦਾ ਮਕਸਦ ਹਸਪਤਾਲਾਂ ਦੇ ਵਿੱਤੀ ਪ੍ਰਬੰਧ ਸੁਧਾਰਨਾ ਅਤੇ ਜ਼ਰੂਰੀ ਡਾਕਟਰੀ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ, ‘‘ਰਾਜਨਾਥ ਸਿੰਘ ਨੇ ਏਐੱਫਐੱਮਐੱਸ ਦੀਆਂ ਵਿੱਤੀ ਸ਼ਕਤੀਆਂ ਵਧਾਉਂਦੇ ਹੋਏ ਮੈਡੀਕਲ ਪਾਵਰ ਸ਼ਡਿਊਲ 2022 (ਐੱਮਐੱਸਪੀ-2022) ਨਾਲ ਸਬੰਧਤ ਆਦੇਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ।’’ -ਪੀਟੀਆਈ