ਨਵੀਂ ਦਿੱਲੀ, 12 ਮਈ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਥਿਆਰਬੰਦ ਬਲਾਂ ਦੇ ਜਵਾਨਾਂ ਵਾਸਤੇ ਅੱਜ ਰਿਹਾਇਸ਼ ਦੇ ਸੋਧ ਹੋਏ ਮਾਪਦੰਡਾਂ ਨੂੰ ਮਨਜ਼ੂਰੀ ਦਿੱਤੀ। ਇਸ ਦਾ ਮਕਸਦ ਹਥਿਆਰਬੰਦ ਬਲਾਂ ਦੇ ਜਵਾਨਾਂ ਲਈ ਬਿਹਤਰ ਜੀਵਨ ਪੱਧਰ ਨੂੰ ਯਕੀਨੀ ਬਣਾਉਣਾ ਹੈ।
ਰੱਖਿਆ ਮੰਤਰਾਲੇ ਨੇ ਕਿਹਾ ਕਿ ਰਿਹਾਇਸ਼ ਦੇ ਮਾਪਦੰਡ-2022 ਨੂੰ ਲਾਗੂ ਕਰਨ ਨਾਲ ਹਥਿਆਰਬੰਦ ਬਲਾਂ ਦੇ ਜਵਾਨਾਂ ਦੇ ਰਹਿਣ ਦੀ ਸਹੂਲਤ ਅਤੇ ਢਾਂਚੇ ਵਿੱਚ ਸੁਧਾਰ ਹੋਵੇਗਾ। ਮੰਤਰਾਲੇ ਮੁਤਾਬਕ ਰਿਹਾਇਸ਼ ਦੇ ਮਾਪਦੰਡਾਂ ਵਿੱਚ ਰੱਖਿਆ ਸੇਵਾਵਾਂ ਲਈ ਸੰਚਾਲਨ, ਕੰਮਕਾਜ, ਸਿਖਲਾਈ, ਪ੍ਰਸ਼ਾਸਨਿਕ, ਨਿਵਾਸ, ਮਨੋਰੰਜਨ ਦੀ ਸਹੂਲਤ ਨੂੰ ਪਰਿਭਾਸ਼ਿਤ ਕੀਤਾ ਗਿਆ ਹੈ। -ਪੀਟੀਆਈ