ਲੁਕੁੰਗ (ਲੱਦਾਖ), 19 ਜੁਲਾਈ
ਪੂਰਬੀ ਲੱਦਾਖ ਦੇ ਸ਼ੁੱਕਰਵਾਰ ਨੂੰ ਆਪਣੇ ਦੌਰੇ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਗਲਵਾਨ ਘਾਟੀ ’ਚ ਚੀਨੀ ਫ਼ੌਜ ਨਾਲ 15 ਜੂਨ ਨੂੰ ਹੋਈ ਝੜਪ ਦੌਰਾਨ ਬਹਾਦਰੀ ਦਿਖਾਊਣ ਲਈ ਬਿਹਾਰ ਰੈਜੀਮੈਂਟ ਦੇ ਜਵਾਨਾਂ ਦੀ ਊਚੇਚੇ ਤੌਰ ’ਤੇ ਸ਼ਲਾਘਾ ਕੀਤੀ ਸੀ। ਪੈਂਗੌਂਗ ਝੀਲ ਦੇ ਕੰਢੇ ’ਤੇ ਲੁਕੁੰਗ ’ਚ ਅਗਾਊਂ ਚੌਕੀ ’ਤੇ ਥਲ ਸੈਨਾ ਦੇ ਜਵਾਨਾਂ ਨਾਲ ਗੱਲਬਾਤ ਕਰਦਿਆਂ ਰੱਖਿਆ ਮੰਤਰੀ ਨੇ ਰੈਜੀਮੈਂਟ ਦੇ ਕੁਝ ਜਵਾਨਾਂ ਦੀ ਪਿੱਠ ਥਾਪੜੀ ਅਤੇ ਭਾਰਤ ਦੇ ਮਾਣ ਅਤੇ ਆਤਮਸਨਮਾਨ ਦੀ ਰੱਖਿਆ ਲਈ ਬਹਾਦਰੀ ਦਿਖਾਊਣ ਲਈ ਊਨ੍ਹਾਂ ਦੀ ਸ਼ਲਾਘਾ ਕੀਤੀ। 14 ਕੋਰ ਦੇ ਕਮਾਂਡਰ ਲੈਫ਼ਟੀਨੈਂਟ ਜਨਰਲ ਹਰਿੰਦਰ ਸਿੰਘ ਜਦੋਂ ਜਵਾਨਾਂ ਦੀ ਜਾਣ-ਪਛਾਣ ਰੱਖਿਆ ਮੰਤਰੀ ਨਾਲ ਕਰਵਾ ਰਹੇ ਸਨ ਤਾਂ ਰਾਜਨਾਥ ਸਿੰਘ ਨੇ ਰੈਜੀਮੈਂਟ ਦੇ ਇਕ ਸੀਨੀਅਰ ਮੈਂਬਰ ਨੂੰ ਊਚੇਚੇ ਤੌਰ ’ਤੇ ਸਾਰਿਆਂ ਵੱਲੋਂ ਵਧਾਈਆਂ ਦਿੱਤੀਆਂ। ਰੱਖਿਆ ਮੰਤਰੀ ਦੇ ਦਫ਼ਤਰ ਨੇ ਜਵਾਨਾਂ ਨਾਲ ਲੁਕੁੰਗ ’ਚ ਕੀਤੀ ਗਈ ਗੱਲਬਾਤ ਦਾ ਇਕ ਵੀਡੀਓ ਐਤਵਾਰ ਨੂੰ ਜਾਰੀ ਕੀਤਾ ਹੈ। -ਪੀਟੀਆਈ