ਨਵੀਂ ਦਿੱਲੀ, 15 ਮਈ
ਸਾਬਕਾ ਵਿੱਤ ਸਕੱਤਰ ਰਾਜੀਵ ਕੁਮਾਰ ਨੇ ਅੱਜ 25ਵੇਂ ਮੁੱਖ ਚੋਣ ਕਮਿਸ਼ਨਰ (ਸੀਈਸੀ) ਵਜੋਂ ਅਹੁਦਾ ਸੰਭਾਲ ਲਿਆ ਹੈ। ਉਹ 1 ਸਤੰਬਰ 2020 ਤੋਂ ਚੋਣ ਕਮਿਸ਼ਨਰ ਨਿਯੁਕਤ ਹੋਏ ਸਨ। ਉਹ ਸੁਸ਼ੀਲ ਚੰਦਰਾ ਦੀ ਥਾਂ ਆਏ ਹਨ। ਨਵੇਂ ਸੀਈਸੀ ਦੇ ਸਾਹਮਣੇ ਫੌਰੀ ਕੰਮ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੀਆਂ ਚੋਣਾਂ ਜਲਦੀ ਹੀ ਕਰਵਾਉਣਾ ਹੋਵੇਗਾ। 2024 ਦੀਆਂ ਲੋਕ ਸਭਾ ਅਤੇ ਕਈ ਵਿਧਾਨ ਸਭਾ ਚੋਣਾਂ ਉਨ੍ਹਾਂ ਦੀ ਨਿਗਰਾਨੀ ਹੇਠ ਹੋਣਗੀਆਂ।