ਨਵੀਂ ਦਿੱਲੀ, 13 ਅਕਤੂਬਰ
ਤਾਮਿਲਨਾਡੂ ਸਰਕਾਰ ਨੇ ਅੱਜ ਸੁਪਰੀਮ ਕੋਰਟ ਵਿੱਚ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਹੱਤਿਆ ਕਾਂਡ ਦੇ ਦੋਸ਼ੀਆਂ ਨਲਿਨੀ ਸ੍ਰੀਹਰਨ ਅਤੇ ਆਰ.ਪੀ. ਰਵੀਚੰਦਰਨ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੀ ਹਮਾਇਤ ਕੀਤੀ। ਸੂਬਾ ਸਰਕਾਰ ਨੇ ਕਿਹਾ ਕਿ ਦੋਸ਼ੀਆਂ ਦੀ ਉਮਰ ਕੈਦ ਦੀ ਸਜ਼ਾ ਮੁਆਫ ਕਰਨ ਸਬੰਧੀ ਤਾਮਿਲਨਾਡੂ ਸਰਕਾਰ ਦੀ ਸਲਾਹ 2018 ਤੋਂ ਰਾਜਪਾਲ ਦਫ਼ਤਰ ਕੋਲ ਪੈਂਡਿੰਗ ਪਈ ਹੈ। ਸੂਬਾ ਸਰਕਾਰ ਨੇ ਕਿਹਾ, ‘‘ਸੱਤ ਦੋਸ਼ੀਆਂ ਦੀ ਸਜ਼ਾ ਮੁਆਫੀ ਦੀ ਸਿਫਾਰਸ਼ ਮਨਜ਼ੂਰੀ ਲਈ 11 ਸਤੰਬਰ ਨੂੰ ਤਾਮਿਲਨਾਡੂ ਦੇ ਤਤਕਾਲੀ ਰਾਜਪਾਲ ਨੂੰ ਭੇਜੀ ਗਈ ਸੀ ਅਤੇ ਉਹ ਸਿਫਾਰਸ਼ ਉਦੋਂ ਤੋਂ ਹੀ ਰਾਜਪਾਲ ਦਫਤਰ ਕੋਲ ਪੈਂਡਿੰਗ ਪਈ ਹੈ।’’ -ਪੀਟੀਆਈ