ਨਵੀਂ ਦਿੱਲੀ, 25 ਦਸੰਬਰ
ਕਾਂਗਰਸ ਸ਼ਨਿਚਰਵਾਰ ਨੂੰ ਰਾਜੇਸ਼ ਲਿਲੋਟੀਆ ਨੂੰ ਪਾਰਟੀ ਦੇ ਅਨੁਸੂਚਿਤ ਜਾਤੀ (ਐੱਸਸੀ) ਵਿਭਾਗ ਦਾ ਚੇਅਰਮੈਨ ਲਾਇਆ ਹੈ। ਉਹ ਨਿਤਿਨ ਰਾਊਤ ਦੀ ਥਾਂ ਲੈਣਗੇ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕੇ. ਰਾਜੂ ਨੂੰ ਵੀ ਤੁਰੰਤ ਪ੍ਰਭਾਵ ਨਾਲ ਪਾਰਟੀ ਦੀਆਂ ਐੱਸ.ਸੀ./ਬੀਸੀ/ਘੱਟ ਗਿਣਤੀਆਂ ਵਿਭਾਗਾਂ ਅਤੇ ਆਲ ਇੰਡੀਆ ਆਦਿਵਾਸੀ ਕਾਂਗਰਸ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਹੈ। ਇਸ ਦੌਰਾਨ ਸੋਨੀਆਂ ਗਾਂਧੀ ਵੱਲੋਂ ਪਾਰਟੀ ਦੇ ਸਕੱਤਰ ਕੁਲਦੀਪ ਇੰਦੌਰਾ ਨੂੰ ਉੱਤਰਾਖੰਡ ਵਿੱਚ ਆਗਾਮੀ ਚੋਣਾਂ ਦੇ ਮੱਦੇਨਜ਼ਰ ਪਾਰਟੀ ਦੇ ਉੱਤਰਾਖੰਡ ਇੰਚਾਰਜ ਦੇਵੇਂਦਰ ਯਾਦਵ ਨਾਲ ਲਾਇਆ ਗਿਆ ਹੈ। ਇਸ ਤੋਂ ਇਲਾਵਾ ਕੇਰਲਾ ਪ੍ਰਦੇਸ਼ ਕਾਂਗਰਸ ਕਮੇਟੀ ਲਈ ਇੱਕ ਤਿੰੰਨ ਮੈਂਬਰੀ ਅਨੁਸ਼ਾਸਨੀ ਕਮੇਟੀ ਵੀ ਕਾਇਮ ਕੀਤੀ ਗਈ ਹੈ। -ਪੀਟੀਆਈ