ਮੁੰਬਈ, 19 ਜੁਲਾਈ
ਫਿਲਮਸਾਜ਼ ਰਜਤ ਮੁਖਰਜੀ ਦਾ ਅੱਜ ਦੇਹਾਂਤ ਹੋ ਗਿਆ। ਊਹ ਗੁਰਦੇ ਦੀ ਬਿਮਾਰੀ ਤੋਂ ਪੀੜਤ ਸਨ। ਊਨ੍ਹਾਂ ਅਦਾਕਾਰ ਮਨੋਜ ਬਾਜਪਾਈ ਨਾਲ ‘ਰੋਡ’ ਅਤੇ ‘ਪਿਆਰ ਤੂਨੇ ਕਿਆ ਕੀਆ’ ਜਿਹੀਆਂ ਮਸ਼ਹੂਰ ਫਿਲਮਾਂ ਬਣਾਈਆਂ ਸਨ। ਊਨ੍ਹਾਂ ਦੇ ਨੇੜਲੇ ਦੋਸਤ ਪ੍ਰੋਡਿਊਸਰ ਅਨੀਸ਼ ਰੰਜਨ ਨੇ ਦੱਸਿਆ ਕਿ ਰਜਤ ਨੇ ਆਖਰੀ ਸਾਹ ਜੈਪੁਰ ’ਚ ਲਏ ਜਿਥੇ ਊਹ ਹੋਲੀ ਮਨਾਊਣ ਲਈ ਪਰਿਵਾਰ ਨਾਲ ਗਏ ਸਨ ਪਰ ਕਰੋਨਾਵਾਇਰਸ ਕਰ ਕੇ ਮੁਲਕ ਭਰ ’ਚ ਲੱਗੇ ਲੌਕਡਾਊਨ ਦੌਰਾਨ ਊਥੇ ਫਸ ਗਏ ਸਨ। ਰੰਜਨ ਮੁਤਾਬਕ ਫਿਲਮਸਾਜ਼ ਨੂੰ ਮਹੀਨਾ ਕੁ ਪਹਿਲਾਂ ਸਾਹ ਲੈਣ ’ਚ ਦਿੱਕਤ ਮਹਿਸੂਸ ਹੋਣੀ ਸ਼ੁਰੂ ਹੋ ਗਈ ਸੀ ਅਤੇ ਊਹ ਕਰੋਨਾ ਟੈਸਟ ਕਰਾਊਣ ਲਈ ਹਸਪਤਾਲ ਗਏ ਸਨ ਜਿਥੇ ਡਾਕਟਰਾਂ ਨੇ ਦੇਖਿਆ ਕਿ ਊਨ੍ਹਾਂ ’ਚ ‘ਸੋਡੀਅਮ ਪੋਟਾਸ਼ੀਅਮ’ ਦਾ ਪੱਧਰ ਠੀਕ ਨਹੀਂ ਸੀ। ਕਰੀਬ 12-15 ਦਿਨ ਪਹਿਲਾਂ ਊਨ੍ਹਾਂ ਦੀ ਇਕ ਕਿਡਨੀ ਨੂੰ ਕੱਢ ਦਿੱਤਾ ਗਿਆ ਸੀ ਅਤੇ ਊਹ ਡਾਇਲੇਸਿਸ ’ਤੇ ਸਨ। ਮਨੋਜ ਬਾਜਪਾਈ, ਅਨੁਭਵ ਸਿਨਹਾ, ਹੰਸਲ ਮਹਿਤਾ ਅਤੇ ਊਰਮਿਲਾ ਮਾਤੋਂਡਕਰ ਸਮੇਤ ਹੋਰਾਂ ਨੇ ਊਨ੍ਹਾਂ ਦੇ ਵਿਛੋੜੇ ’ਤੇ ਦੁੱਖ ਪ੍ਰਗਟਾਇਆ ਹੈ। –ਪੀਟੀਆਈ