ਜੈਪੂੁਰ, 20 ਅਕਤੂਬਰ
ਰਾਜਸਥਾਨ ਦੇ ਪਿੰਡ ਜਾਮਵਾਰਮਗੜ੍ਹ ਵਿੱਚ ਬੀਤੇ ਦਿਨ ਇਕ ਔਰਤ ਦੀ ਬੇਰਹਿਮੀ ਨਾਲ ਹੱਤਿਆ ਕਰਨ ਮਗਰੋਂ ਉਸ ਦੀਆਂ ਚਾਂਦੀ ਦੀਆਂ ਝਾਂਜਰਾਂ ਲੁੱਟ ਲਈਆਂ ਗਈਆਂ ਸਨ। ਹੱਤਿਆਰਿਆਂ ਨੇ ਇਸ ਔਰਤ ਦੀਆਂ ਦੋਵੇਂ ਲੱਤਾਂ ਵੱਢ ਦਿੱਤੀਆਂ ਸਨ ਤੇ ਉਸ ਦੀ ਗਰਦਨ ’ਤੇ ਵੀ ਡੂੰਘੇ ਵਾਰ ਕੀਤੇ ਸਨ ਜਿਸ ਕਾਰਨ ਉਸ ਦੀ ਮੌਤ ਹੋ ਗਈ। 55 ਵਰ੍ਹਿਆਂ ਦੀ ਇਸ ਔਰਤ ਦੀ ਲਾਸ਼ ਪਿੰਡ ਖੇਤਾਪੁਰ ਵਿੱਚੋਂ ਮਿਲੀ ਸੀ। ਪਰਿਵਾਰਕ ਮੈਂਬਰਾਂ ਨੇ ਪੁਲੀਸ ਨੂੰ ਅੱਜ ਲਾਸ਼ ਸੌਂਪਣ ਤੋਂ ਇਨਕਾਰ ਕਰ ਦਿੱਤਾ ਤੇ ਧਰਨੇ ’ਤੇ ਬੈਠ ਗਏ। ਉਨ੍ਹਾਂ ਹਮਲਾਵਰਾਂ ਦੀ ਗ੍ਰਿਫ਼ਤਾਰੀ ਤੇ ਪਰਿਵਾਰ ਦੇ ਇਕ ਮੈਂਬਰ ਲਈ ਨੌਕਰੀ ਦੀ ਮੰਗ ਕੀਤੀ ਗਈ। ਇਸ ਔਰਤੇ ਦੇ ਕੱਟੇ ਹੋਏ ਅੰਗ ਉਸ ਦੀ ਲਾਸ਼ ਕੋਲੋਂ ਮਿਲੇ ਹਨ। ਪੁਲੀਸ ਦੇ ਸਰਕਲ ਅਧਿਕਾਰੀ ਲਖਣ ਮੀਨਾ ਨੇ ਦੱਸਿਆ ਕਿ ਹੱਤਿਆਰਿਆਂ ਦੀ ਗ੍ਰਿਫ਼ਤਾਰੀ ਲਈ ਪੁਲੀਸ ਦੀਆਂ ਟੀਮਾਂ ਬਣਾ ਦਿੱਤੀਆਂ ਗਈਆਂ ਹਨ ਤੇ ਪਿੰਡ ਵਾਸੀਆਂ ਨੂੰ ਸ਼ਾਂਤ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। -ਪੀਟੀਆਈ