ਜੈਪੁਰ, 2 ਅਪਰੈਲ
ਭਾਜਪਾ ਦੇ ਬਾਗੀ ਆਗੂ ਲੱਡੂਲਾਲ ਪਿਤਲੀਆ ਨੇ ਅੱਜ ਰਾਜਸਥਾਨ ਦੇ ਭੀਲਵਾੜਾ ਦੀ ਸਹਾਰਾ ਵਿਧਾਨ ਸਭਾ ਸੀਟ ਤੋਂ ਆਪਣੀ ਨਾਮਜ਼ਦਗੀ ਵਾਪਸ ਲੈ ਲਈ ਹੈ। ਇਹ ਜਾਣਕਾਰੀ ਪਾਰਟੀ ਦੀ ਸੂਬਾ ਇਕਾਈ ਦੇ ਸੀਨੀਅਰ ਆਗੂਆਂ ਨੇ ਦਿੱਤੀ। ਇਸ ਨੂੰ ਭਾਜਪਾ ਲਈ ਵੱਡੀ ਰਾਹਤ ਵਜੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਸਾਲ 2018 ਵਿੱਚ ਪਾਰਟੀ ਦੀ ਟਿਕਟ ਨਾ ਦਿੱਤੇ ਜਾਣ ਕਾਰਨ ਪਿਤਲੀਆ ਦੀ ਬਗਾਵਤ ਕਰ ਕੇ ਪਾਰਟੀ ਨੂੰ ਸੀਟ ਤੋਂ ਹੱਥ ਧੋਣੇ ਪਏ ਸਨ। ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਨਿੱਤਰ ਗਿਆ ਸੀ ਅਤੇ 30,573 ਵੋਟਾਂ ਲੈ ਕੇ ਤੀਜੇ ਨੰਬਰ ’ਤੇ ਰਿਹਾ ਸੀ। ਉਸ ਵੇਲੇ ਕਾਂਗਰਸੀ ਉਮੀਦਵਾਰ ਕੈਲਾਸ਼ ਚੰਦਰ ਤ੍ਰਿਵੇਦੀ ਚੋਣ ਜਿੱਤ ਗਏ ਸਨ। ਭਾਜਪਾ ਦੇ ਇਕ ਬੁਲਾਰੇ ਨੇ ਅੱਜ ਦੱਸਿਆ ਕਿ ਪਿਤਲੀਆ ਨੇ ਆਪਣੀ ਨਾਮਜ਼ਦਗੀ ਵਾਪਸ ਲੈ ਲਈ ਹੈ। -ਪੀਟੀਆਈ