ਜੈਪੁਰ, 22 ਫਰਵਰੀ
ਰਾਜਸਥਾਨ ਵਿੱਚ ਗਰਮੀ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ, ਜਿਥੇ ਬਾੜਮੇਰ ਜ਼ਿਲ੍ਹੇ ਵਿੱਚ ਦਿਨ ਦਾ ਤਾਪਮਾਨ 36 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ। ਜੈਪੁਰ ਸਥਿਤ ਮੌਸਮ ਵਿਗਿਆਨ ਕੇਂਦਰ ਅਨੁਸਾਰ ਦਿਨ ਦਾ ਵੱਧ ਤੋਂ ਵੱਧ ਤਾਪਮਾਨ ਬਾੜਮੇਰ ਵਿੱਚ 36.9, ਜੈਸਲਮੇਰ ਵਿੱਚ 35.8, ਜਾਲੌਰ ਵਿੱਚ 35.1, ਡੂੰਗਰਪੁਰ 34.6, ਸਿਰੋਹੀ ਵਿੱਚ 34.2 ਅਤੇ ਜੋਧਪੁਰ ਵਿੱਚ 34 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਬੂੰਦੀ, ਚਿਤੌੜਗੜ੍ਹ, ਫਲੋਦੀ, ਬੀਕਾਨੇਰ, ਚੁਰੂ ਅਤੇ ਗੰਗਾਨਗਰ ਵਿੱਚ ਵੀ ਦਿਨ ਦਾ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਉਪਰ ਰਿਹਾ।