ਜੈਪੁਰ: ਰਾਜਸਥਾਨ ਦੇ ਧੌਲਪੁਰ ਜ਼ਿਲ੍ਹੇ ਵਿੱਚ ਇਕ ਮਕਾਨ ਢਹਿ ਜਾਣ ਕਾਰਨ ਚਾਰ ਬੱਚਿਆਂ ਦੀ ਮੌਤ ਹੋ ਗਈ। ਪੁਲੀਸ ਅਨੁਸਾਰ ਬੱਚਿਆਂ ਦੀ ਮਾਂ ਅਤੇ ਇੱਕ ਲੜਕੀ ਨੂੰ ਜ਼ਖ਼ਮੀ ਹਾਲਤ ਵਿੱਚ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਸਟੇਸ਼ਨ ਹਾਊਸ ਅਫਸਰ ਲਖਨ ਸਿੰਘ ਨੇ ਦੱਸਿਆ ਕਿ ਇਹ ਘਟਨਾ ਬੀਤੀ ਰਾਤ ਮਾਨੀਆ ਸ਼ਹਿਰ ਵਿੱਚ ਵਾਪਰੀ, ਜਿੱਥੇ ਇਹ ਪਰਿਵਾਰ ਕਿਰਾਏ ਦੇ ਮਕਾਨ ’ਚ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਮਹਿਲਾ ਆਪਣੇ ਪੰਜ ਬੱਚਿਆਂ ਨਾਲ ਸੁੱਤੀ ਹੋਈ ਸੀ ਕਿ ਅਚਾਨਕ ਮਕਾਨ ਢਹਿ ਗਿਆ। ਇਸ ਦੌਰਾਨ ਦੋ ਤੋਂ ਚਾਰ ਸਾਲ ਦੀਆਂ ਤਿੰਨ ਲੜਕੀਆਂ ਅਤੇ ਚਾਰ ਮਹੀਨੇ ਦੇ ਇੱਕ ਲੜਕੇ ਦੀ ਮੌਤ ਹੋ ਗਈ ਜਦਕਿ ਮਾਂ ਅਤੇ ਇੱਕ ਲੜਕੀ ਜ਼ਖ਼ਮੀ ਹੋ ਗਈ। -ਪੀਟੀਆਈ