ਨਵੀਂ ਦਿੱਲੀ, 27 ਸਤੰਬਰ
ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਨੇ ਰਾਜਸਥਾਨ ਦੇ ਦੋ ਮੰਤਰੀਆਂ ਸ਼ਾਂਤੀ ਧਾਰੀਵਾਲ ਤੇ ਮਹੇਸ਼ ਜੋਸ਼ੀ ਅਤੇ ਵਿਧਾਇਕ ਧਰਮੇਂਦਰ ਰਾਠੌੜ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ ਅਤੇ ਉਨ੍ਹਾਂ ਨੂੰ ਦਸ ਦਿਨਾਂ ਦੇ ਅੰਦਰ ਜਵਾਬ ਦੇਣ ਲਈ ਕਿਹਾ ਹੈ। ਕਾਂਗਰਸ ਨਿਗਰਾਨਾਂ ਨੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਤਿੰਨਾਂ ਵਫ਼ਾਦਾਰਾਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਦੀ ਸਿਫਾਰਿਸ਼ ਕੀਤੀ ਸੀ।