ਰਾਜਸਥਾਨ ਕਾਂਗਰਸ ਸੰਕਟ: ਅਸ਼ੋਕ ਗਹਿਲੋਤ ਦੇ ਵਫ਼ਾਦਾਰ 19 ਅਕਤੂਬਰ ਤੋਂ ਬਾਅਦ ਚਾਹੁੰਦੇ ਨੇ ਸੂਬਾਈ ਲੀਡਰਸ਼ਿਪ ਬਾਰੇ ਫੈਸਲਾ: ਅਜੈ ਮਾਕਨ : The Tribune India

ਰਾਜਸਥਾਨ ਕਾਂਗਰਸ ਸੰਕਟ: ਅਸ਼ੋਕ ਗਹਿਲੋਤ ਦੇ ਵਫ਼ਾਦਾਰ 19 ਅਕਤੂਬਰ ਤੋਂ ਬਾਅਦ ਚਾਹੁੰਦੇ ਨੇ ਸੂਬਾਈ ਲੀਡਰਸ਼ਿਪ ਬਾਰੇ ਫੈਸਲਾ: ਅਜੈ ਮਾਕਨ

ਰਾਜਸਥਾਨ ਕਾਂਗਰਸ ਸੰਕਟ: ਅਸ਼ੋਕ ਗਹਿਲੋਤ ਦੇ ਵਫ਼ਾਦਾਰ 19 ਅਕਤੂਬਰ ਤੋਂ ਬਾਅਦ ਚਾਹੁੰਦੇ ਨੇ ਸੂਬਾਈ ਲੀਡਰਸ਼ਿਪ ਬਾਰੇ ਫੈਸਲਾ: ਅਜੈ ਮਾਕਨ

ਅਦਿਤੀ ਟੰਡਨ

ਨਵੀਂ ਦਿੱਲੀ, 26 ਸਤੰਬਰ

ਰਾਜਸਥਾਨ ਵਿੱਚ ਕਾਂਗਰਸ ਦੇ 92 ਵਿਧਾਇਕਾਂ ਦੇ ਅਸ਼ੋਕ ਗਹਿਲੋਤ ਦੇ ਸਮਰਥਨ ਵਿੱਚ ਅਸਤੀਫ਼ਾ ਦੇਣ ਦੀ ਪੇਸ਼ਕਸ਼ ਦੇ ਨਾਲ ਕਾਂਗਰਸ ਦੇ ਸੰਕਟ ਨੂੰ ਦੇਖਦੇ ਹੋਏ ਆਲ ਇੰਡੀਆ ਕਾਂਗਰਸ ਕਮੇਟੀ (ਏ.ਆਈ.ਸੀ.ਸੀ.) ਦੇ ਨਿਗਰਾਨ ਅਜੈ ਮਾਕਨ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਗਹਿਲੋਤ ਦੇ ਵਫ਼ਾਦਾਰ ਚਾਹੁੰਦੇ ਹਨ ਕਿ ਰਾਜ ਸਰਕਾਰ ਦੀ ਲੀਡਰਸ਼ਿਪ ਬਾਰੇ ਫੈਸਲਾ 19 ਅਕਤੂਬਰ ਤੱਕ ਮੁਲਤਵੀ ਕੀਤਾ ਜਾਵੇ। 19 ਅਕਤੂਬਰ ਨੂੰ ਪਾਰਟੀ ਦੇ ਨਵੇਂ ਪ੍ਰਧਾਨ ਲਈ ਚੋਣ ਦਾ ਨਤੀਜਾ ਆਉਣਾ ਹੈ। ਗਹਿਲੋਤ ਵੱਲੋਂ ਕਿਸੇ ਵੀ ਦਿਨ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਦਾਖਲ ਕਰਨ ਦੀ ਉਮੀਦ ਹੈ। ਅਜੈ ਮਾਕਨ ਨੂੰ ਐਤਵਾਰ ਨੂੰ ਜੈਪੁਰ ਵਿੱਚ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਲਈ ਭੇਜਿਆ ਗਿਆ ਸੀ ਪਰ ਜ਼ਿਆਦਾਤਰ ਵਿਧਾਇਕਾਂ ਵੱਲੋਂ ਇਸ ਤੋਂ ਦੂਰ ਰਹਿਣ ਕਾਰਨ ਮੀਟਿੰਗ ਰੱਦ ਕਰਨੀ ਪਈ। ਉਨ੍ਹਾਂ ਅੱਜ ਕਿਹਾ ਕਿ ਇਸ ਦੇ ਬਰਾਬਰ ਵਿਧਾਇਕ ਦੀ ਮੀਟਿੰਗ (ਜਿਹੜੀ ਐਤਵਾਰ ਨੂੰ ਰਾਜ ਦੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਸ਼ਾਂਤੀ ਧਾਰੀਵਾਲ ਦੀ ਰਿਹਾਇਸ਼ ’ਤੇ ਬੁਲਾਈ ਗਈ ਸੀ) ਅਨੁਸ਼ਾਸਨਹੀਣਤਾ ਦਾ ਮਾਮਲਾ ਸੀ। ਮਾਕਨ ਨੇ ਇਹ ਵੀ ਕਿਹਾ ਕਿ ਗਹਿਲੋਤ ਦੇ ਵਫਾਦਾਰਾਂ ਵੱਲੋਂ ਤਿੰਨ ਵਿਧਾਇਕਾਂ ਨੇ ਉਨ੍ਹਾਂ ਅਤੇ ਇਕ ਹੋਰ ਅਬਜ਼ਰਵਰ ਮਲਿਕਾਰਜੁਨ ਖੜਗੇ ਨਾਲ ਮੁਲਾਕਾਤ ਕੀਤੀ ਅਤੇ ਰਾਜ ਸਰਕਾਰ ਨੂੰ ਦਰਪੇਸ਼ ਸੰਕਟ ਦੇ ਹੱਲ ਲਈ ਤਿੰਨ ਸ਼ਰਤਾਂ ਰੱਖੀਆਂ ਹਨ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁਰੰਗਾਂ ਦਾ ਦੇਸ਼ ਨੌਰਵੇ

ਸੁਰੰਗਾਂ ਦਾ ਦੇਸ਼ ਨੌਰਵੇ

ਭਾਰਤੀ ਅਰਥਚਾਰੇ ਪ੍ਰਤੀ ਆਸ਼ਾ ਤੇ ਨਿਰਾਸ਼ਾ ਦੇ ਪਸਾਰ

ਭਾਰਤੀ ਅਰਥਚਾਰੇ ਪ੍ਰਤੀ ਆਸ਼ਾ ਤੇ ਨਿਰਾਸ਼ਾ ਦੇ ਪਸਾਰ

ਸਿਆਸਤ ਨੇ ਸੈਨਾਪਤੀ ਵਾਲੀ ਤਾਣੀ ਹੋਰ ਉਲਝਾਈ...

ਸਿਆਸਤ ਨੇ ਸੈਨਾਪਤੀ ਵਾਲੀ ਤਾਣੀ ਹੋਰ ਉਲਝਾਈ...

ਨੌਜਵਾਨ ਪੀੜ੍ਹੀ ਦੀ ਦਸ਼ਾ ਅਤੇ ਦਿਸ਼ਾ

ਨੌਜਵਾਨ ਪੀੜ੍ਹੀ ਦੀ ਦਸ਼ਾ ਅਤੇ ਦਿਸ਼ਾ

ਸੂਨਕ ਦੇ ਸਿਰ ਕੰਡਿਆਂ ਦਾ ਤਾਜ

ਸੂਨਕ ਦੇ ਸਿਰ ਕੰਡਿਆਂ ਦਾ ਤਾਜ

ਡੇਟਾ ਨਿੱਜੀਕਰਨ ਦੇ ਰਾਹ ’ਤੇ

ਡੇਟਾ ਨਿੱਜੀਕਰਨ ਦੇ ਰਾਹ ’ਤੇ

ਭਾਰਤੀ ਅਰਥਚਾਰੇ ਲਈ ਖ਼ਤਰੇ ਦੀ ਘੰਟੀ

ਭਾਰਤੀ ਅਰਥਚਾਰੇ ਲਈ ਖ਼ਤਰੇ ਦੀ ਘੰਟੀ

ਸ਼ਹਿਰ

View All